
ਦ ਗ੍ਰੇਟ ਖਲੀ ਦਾ ਨਾਮ ਸੁਣਦੇ ਹੀ ਖਲੀ ਦੀ ਲੰਬਾਈ ਦਾ ਖਿਆਲ ਮਨ ‘ਚ ਆ ਜਾਂਦਾ ਹੈ। ਇਕ ਰੈਸਲਰ ਹੋਣ ਦੇ ਨਾਲ ਨਾਲ ਉਹਨਾਂ...
ਅੰਮ੍ਰਿਤਸਰ (ਪੀਟੀਆਈ) : ਦ ਗ੍ਰੇਟ ਖਲੀ ਦਾ ਨਾਮ ਸੁਣਦੇ ਹੀ ਖਲੀ ਦੀ ਲੰਬਾਈ ਦਾ ਖਿਆਲ ਮਨ ‘ਚ ਆ ਜਾਂਦਾ ਹੈ। ਇਕ ਰੈਸਲਰ ਹੋਣ ਦੇ ਨਾਲ ਨਾਲ ਉਹਨਾਂ ਦੀ ਜਬਰਦਸਤ ਲੰਬਾਈ ਉਹਨਾਂ ਦੀ ਪਹਿਚਾਣ ਹੈ। ਪਰ ਹੁਣ ਦ ਗ੍ਰੇਟ ਖਲੀ ਨੂੰ ਇਕ ਪੰਜਾਬ ਪੁਲਿਸ ਦੇ ਨੌਜਵਾਨ ਨੇ ਪਿੱਛੇ ਛੱਡ ਦਿਤਾ ਹੈ। ਇਹ ਰੈਸਲਰ ਗ੍ਰੇਟ ਖਲੀ ਤੋਂ ਵੀ 5 ਇੰਚ ਜ਼ਿਆਦਾ ਲੰਬਾ ਹੈ। ਖਲੀ ਦੀ ਲੰਬਾਈ 7 ਫੁੱਟ 1 ਇੰਚ ਹੈ। 35 ਸਾਲਾ ਜਗਦੀਪ ਸਿੰਘ ਪਿਛਲੇ 18 ਸਾਲਾਂ ਤੋਂ ਪੰਜਾਬ ਆਰਮਡ ਪੁਲਿਸ ਵਿਚ ਬਤੌਰ ਹੈਡ ਕਾਂਸਟੇਬਲ ਦੇ ਰੈਂਕ ਉਤੇ ਤਾਇਨਾਤ ਹੈ।
Jagdeep Singh
ਅੰਮ੍ਰਿਤਸਰ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਲੰਬਾਈ ਕੁੱਲ 7 ਫੁੱਟ 6 ਇੰਚ ਹੈ। ਇਹਨਾਂ ਦਿਨਾਂ ਵਿਚ ਸ਼ੋਸ਼ਲ ਮੀਡੀਆ ‘ਤੇ ਜਗਦੀਪ ਸਿੰਘ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪੰਜਾਬ ਪੁਲਿਸ ਵਿਚ ਭਰਤੀ ਹੋਏ ਜਗਦੀਪ ਸਿੰਘ ਦੀ ਲੰਬਾਈ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ। ਵੱਡੀ ਦਿਖਣ ਵਾਲੀਆਂ ਕਾਰਾਂ ਵੀ ਉਹਨਾਂ ਦੇ ਸਾਹਮਣੇ ਖਿਡੌਣਾ ਲਗਦੀਆਂ ਹਨ। ਪੁਲਿਸ ਤੋਂ ਇਲਾਵਾਂ ਉਹ ਫਿਲਮ ਇੰਡਸਟ੍ਰੀ ਵਿਚ ਵੀ ਕਾਫ਼ੀ ਮਸ਼ਹੂਰ ਹਨ। ਫਿਲਮ ‘ਰੰਗ ਦੇ ਬਸੰਤੀ’, ‘ਹੇਰਾਫੇਰੀ’, ‘ਤਿੰਨ ਥੇ ਭਾਈ’ ਅਤੇ ‘ਵੈਲਕਮ ਨਿਊਯਾਰਕ’ ਦੇ ਵਿਚ ਕੰਮ ਕਰ ਚੁੱਕੇ ਹਨ।
Jagdeep Singh
ਜਗਦੀਪ ਸਿੰਘ ਕਹਿੰਦੇ ਹਨ ਕਿ ਉਹਨਾਂ ਦੀ ਲੰਬਾਈ ਦੀ ਵਜ੍ਹਾ ਤੋਂ ਵੱਖ ਪਹਿਚਾਣ ਮਿਲੀ ਹੈ। ਲੰਬੀ ਹਾਈਟ ਤੋਂ ਮੈਨੂੰ ਕਈਂ ਫਾਇਦੇ ਅਤੇ ਨੁਕਸਾਨ ਵੀ ਹਨ। ਜਿਵੇਂ ਕਿ ਮੇਰੇ ਸਾਈਜ਼ ਦੇ ਰੈਡੀਮੇਡ ਕੱਪੜੇ ਅਤੇ ਜੁਤੇ ਵੀ ਮਾਰਕਿਟ ਵਿਚ ਨਹੀਂ ਮਿਲਦੇ। ਮੈਨੂੰ ਵਿਦੇਸ਼ ਤੋਂ ਕੱਪੜੇ ਅਤੇ ਜੁਤੇ ਮੰਗਵਾਉਣੇ ਪੈਂਦੇ ਹਨ। ਜਗਦੀਪ ਸਿੰਘ ਦੀ ਲੰਬਾ ਦੇ ਨਾਲ-ਨਾਲ ਉਹਨਾਂ ਦੇ ਜੁਤੇ ਦਾ ਨੰਬਰ ਵੀ ਹੋਰਾਂ ਨਾਲੋਂ ਵੱਖਰਾ ਹੈ। ਉਹਨਾਂ ਨੂੰ 19 ਨੰਬਰ ਦਾ ਜੁਤਾ ਆਉਂਦਾ ਹੈ। ਜਿਸ ਨੂੰ ਉਹਨਾਂ ਵੱਲੋਂ ਵਿਦੇਸ਼ ਤੋਂ ਮੰਗਵਾਉਣਾ ਪੈਂਦਾ ਹੈ। ਜਗਦੀਪ ਸਿੰਘ ਦੇ ਵਜਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਜਨ 190 ਕਿਲੋ ਹੈ।