
ਪੈਗ਼ਾਮ ਪਹੁੰਚਾਉਣ ਦੀ ਪੰਡਿਤ ਧਰੇਨਵਰ ਰਾਉ ਨੂੰ ਮਿਲੀ ਇਜਾਜ਼ਤ
ਚੰਡੀਗੜ੍ਹ (ਬਠਲਾਣਾ) : ਪੰਜਾਬ ਜੇਲ ਵਿਭਾਗ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਉਤਸਵ ਅਨੋਖੇ ਢੰਗ ਨਾਲ ਮਨਾਉਣ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਜੇਲਾਂ 'ਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਲਈ ਪੰਡਿਤ ਰਾਓ ਧਰੇਨਵਰ ਨੂੰ ਇਜਾਜ਼ਤ ਦਿਤੀ ਗਈ ਹੈ। ਇਸਦੇ ਤਹਿਤ ਪੰਡਿਤ ਰਾਓ ਧਰੇਨਵਰ ਪੰਜਾਬ ਦੀਆਂ ਕੁੱਲ 58 ਜੇਲਾਂ 'ਚ ਜਾ ਕੇ ਬਾਬਾ ਨਾਨਕ ਜੀ ਦਾ ਸ਼ਾਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਗੇ। ਅੱਜ ਪੰਡਿਤ ਰਾਓ ਨੇ ਪਟਿਆਲਾ ਜੇਲ 'ਚ ਪਹੁੰਚ ਕੇ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਫੈਲਾਇਆ।
ਸ੍ਰੀ ਜਪੁਜੀ ਸਾਹਿਬ ਨੂੰ ਕੰਨੜ ਭਾਸ਼ਾ 'ਚ ਅਨੁਵਾਦ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਪੰਜਾਬ ਦੇ ਸਾਰੇ ਸੁਧਾਰ ਘਰਾਂ 'ਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣਗੇ। ਇਸ ਪਵਿੱਤਰ ਕੰਮ ਬਾਰੇ ਖੁਸ਼ੀ ਜਾਹਿਰ ਕਰਦੇ ਹੋਏ ਪੰਡਿਤ ਰਾਓ ਧਰੇਨਵਰ ਨੇ ਪੰਜਾਬ ਜੇਲ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਸ੍ਰੀ ਵੇਕੰਟ ਰਮਨ, ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ, ਜੇਲ ਵਿਭਾਗ ਦੇ ਡੀ.ਆਈ.ਜੀ. ਪ੍ਰਵੀਨ ਕੁਮਾਰ ਸੀਨ੍ਹਾ, ਜੇਲ ਵਿਭਾਗ ਦੇ ਆਈ.ਜੀ. ਰੂਪ ਕੁਮਾਰ ਅਰੋੜਾ ਅਤੇ ਪਟਿਆਲਾ ਜੇਲ ਦੇ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ, ਡਿਪਟੀ ਸੁਪਰਡੈਂਟ ਮਨਜੀਤ ਸਿੰਘ, ਡਿਪਟੀ ਸੈਕਟਰੀ ਲਾਲ ਸਿੰਘ ਦਾ ਸ਼ੁਕਰਾਨਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਪੁਲਿਸ ਦੀ ਤਰ੍ਹਾਂ ਹੋਰਨਾਂ ਰਾਜਾਂ ਦੀ ਪੁਲਿਸ ਨੂੰ ਵੀ ਆਪਣੇ ਆਪਣੇ ਸੁਧਾਰ ਘਰਾਂ 'ਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪੰਡਿਤ ਰਾਓ ਧਰੇਨਵਰ ਨੂੰ ਹਰਿਆਣਾ ਜੇਲ ਵਿਭਾਗ ਵਲੋਂ ਹਰਿਆਣਾ ਜੇਲਾਂ 'ਚ ਬਾਬਾ ਨਾਨਕ ਦਾ ਸੰਦੇਸ਼ ਪਹੁੰਚਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ, ਜਿਸ ਤਹਿਤ ਪੰਡਿਤ ਰਾਓ ਨੇ ਯਮੁਨਾ ਨਗਰ ਅਤੇ ਅੰਬਾਲਾ ਜੇਲ 'ਚ ਬਾਬਾ ਨਾਨਕ ਦੇ ਸੰਦੇਸ਼ ਪਹੁੰਚਾ ਚੁੱਕੇ ਹਨ।
ਬੁੜੇਲ ਜੇਲ 'ਚ ਪ੍ਰਕਾਸ਼ ਉਤਸਵ 12 ਨੂੰ
ਚੰਡੀਗੜ੍ਹ (ਬਠਲਾਣਾ) : ਅਡੀਸ਼ਨਲ ਆਈ ਜੀ ਪਰੀਜਨਜ ਬੁੜੇਲ ਜੇਲ ਵਿਚ 12 ਨਵੰਬਰ ਨੂੰ ਭਗਵਾਨ ਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਕੀਰਤਨ ਤੋਂ ਬਾਅਦ ਸਾਰੇ ਬੰਦ ਕੈਦੀਆਂ ਨੂੰ ਸ਼ਪੈਸ਼ਲ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਵਿਸ਼ੇਸ ਪਰੋਗਰਾਮ ਵਿਚ ਓਮਵੀਰ ਸਿੰਘ ਡੀਆਈਜੀ ਪਰੀਜਨਜ ਨੇ ਆਪ ਆ ਕੇ ਪੰਡਿਤ ਰਾਓ ਨੂੰ ਸੁਣਿਆ ਅਤੇ ਨਾਲ ਹੀ ਪੰਡਿਤ ਰਾਓ ਦੀ ਤਰੀਫ਼ ਕੀਤੀ।