ਪੰਜਾਬ 'ਚ ਬਿਜਲੀ ਸੰਕਟ ਸ਼ੁਰੂ, ਸਾਰੇ ਥਰਮਲ ਪਲਾਂਟ ਪਏ ਬੰਦ, 4-4 ਘੰਟਿਆਂ ਦੇ ਲੱਗ ਰਹੇ ਕੱਟ
Published : Nov 10, 2020, 11:25 am IST
Updated : Nov 10, 2020, 12:13 pm IST
SHARE ARTICLE
power
power

ਖੇਤੀ ਸੈਕਟਰ 'ਚ ਲੱਗ ਰਹੇ ਹਨ ਚਾਰ ਘੰਟੇ ਦੇ ਕੱਟ

ਚੰਡੀਗੜ੍ਹ: ਪੰਜਾਬ 'ਚ ਬਿਜਲੀ ਸੰਕਟ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਹੁਣ ਵੱਡੇ ਬਿਜਲੀ ਸੰਕਟ ਦੇ ਖੜੇ ਹੋਣ ਦੇ ਖ਼ਦਸ਼ੇ ਜਤਾਏ ਜਾ ਰਹੇ ਸਨ ਉਸ ਦਾ ਅਸਰ ਅੱਜ ਸ਼ੁਰੂ ਹੋ ਗਿਆ ਹੈ।  ਪੰਜਾਬ ਦੇ ਵੱਖ ਵੱਖ ਸੂਬਿਆਂ 'ਚ ਥਰਮਲ ਪਲਾਂਟ ਬੰਦ ਪਏ ਹਨ। ਦਰਅਸਲ ਪੰਜਾਬ 'ਚ ਮਾਲ ਗੱਡੀਆਂ ਦੀ ਆਵਾਜਾਈ ਕਾਫੀ ਲੰਬੇ ਸਮੇਂ ਤੋਂ ਬੰਦ ਹੈ ਇਸ ਕਰਕੇ ਕੋਲੇ ਦੀ ਕਮੀ ਹੋ ਗਈ ਹੈ ਜਿਸ ਕਾਰਨ ਥਰਮਲ ਪਵਾਰ ਪਲਾਂਟ ਬੰਦ ਹੋ ਗਏ ਹਨ। ਸੂਬੇ 'ਚ ਬਿਜਲੀ ਸੰਕਟ ਹੋਰ ਵਧਣ ਦੀ ਸੰਭਾਵਨਾ ਹੈ। 

Power Crisis in Punjab

ਅਜਿਹੇ 'ਚ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕੌਮ 80 ਫੀਸਦ ਬਿਜਲੀ ਹੋਰ ਸੂਬਿਆਂ ਦੀਆਂ ਬਿਜਲੀ ਕੰਪਨੀਆਂ ਤੇ ਨਿਗਮਾਂ ਤੋਂ ਲੈ ਰਿਹਾ ਹੈ। ਹਾਲਾਂਕਿ ਇਸ ਸਮੇਂ ਪਾਵਰਕੌਮ ਤੇ ਖੇਤੀ ਸੈਕਟਰ ਨੂੰ ਛੇ ਘੰਟੇ ਬਿਜਲੀ ਦੇਣ ਦਾ ਬੋਝ ਨਹੀਂ ਹੈ। ਖੇਤੀ ਸੈਕਟਰ 'ਚ ਚਾਰ ਘੰਟੇ ਦੇ ਕੱਟ ਲੱਗ ਰਹੇ ਹਨ। ਇਸ ਦੇ ਬਾਵਜੂਦ ਕਈ ਖੇਤਰਾਂ 'ਚ ਬਿਜਲੀ ਦੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ।

Thermal Plant

ਪਾਵਰਕੌਮ ਸੈਂਟਰਲ ਕੰਟਰੋਲ ਰੂਮ ਦੇ ਮੁਤਾਬਕ ਸੂਬੇ 'ਚ 4,836 ਮੈਗਾਵਾਟ ਬਿਜਲੀ ਦੀ ਮੰਗ ਸੀ। ਇਸ ਦੇ ਮੁਕਾਬਲੇ ਸੂਬੇ ਨੇ ਕੁੱਲ 908 ਮੈਗਾਵਾਟ ਬਿਜਲੀ ਦਾ ਉਤਪਾਦਨ ਖੁਦ ਕੀਤਾ। ਜਦਕਿ 3,928 ਮੈਗਵਾਟ ਬਿਜਲੀ ਹੋਰ ਸੂਬਿਆਂ ਦੀਆਂ ਬਿਜਲੀ ਕੰਪਨੀਆਂ ਤੋਂ ਲਈ ਜਾ ਰਹੀ ਹੈ। ਪੰਜਾਬ ਇਸ ਸਮੇਂ ਕੋਲੇ ਦੇ ਸੰਕਟ ਕਾਰਨ ਬਿਜਲੀ ਲਈ ਬੀਬੀਐਮਬੀ ਰਾਸ਼ਟਰੀ ਪਣਬਿਜਲੀ ਨਿਗਮ ਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੋਂ ਬਿਜਲੀ ਲੈ ਰਿਹਾ ਹੈ।

Thermal Power Plant Ropar

ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਰੇਲ ਪਟੜੀਆਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚੱਲਦਿਆਂ ਰੇਲਵੇ ਨੇ ਮਾਲਗੱਡੀਆਂ ਦੀ ਆਵਾਜਾਈ ਵੀ ਰੋਕ ਰੱਖੀ ਹੈ। ਇਸ ਕਾਰਨ ਪਾਵਰ ਪਲਾਂਟਾਂ 'ਚ ਕੋਲੇ ਦੀ ਕਮੀ ਹੋਣ ਕਾਰਨ ਬਿਜਲੀ ਸੰਕਟ ਗਹਿਰਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement