ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਦੀ ਮੌਤ
Published : Nov 10, 2020, 6:36 pm IST
Updated : Nov 10, 2020, 6:36 pm IST
SHARE ARTICLE
Accident
Accident

ਇੱਕ ਦੋਸ਼ੀ ਤੇ ਮੁਕੱਦਮਾ ਦਰਜ ਕੀਤਾ

ਸੰਗਰੂਰ: ਵੱਖ- ਵੱਖ ਦੋ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਹਿਮਦਗੜ੍ਹ ਸਦਰ ਥਾਣਾ ਦੇ ਪਿੰਡ ਬੇਰਕਲਾਂ ਦੇ ਜਗਸ਼ੀਰ ਸਿੰਘ ਦਾ ਪਿਤਾ ਹਰਜਿਦਰ ਸਿੰਘ ਆਪਣੇ ਸਕੂਟਰ 'ਤੇ ਕਰਿਆਨਾ ਦਾ ਸਮਾਨ ਲੈਣ ਮਲੇਰਕੋਟਲਾ ਜਾ ਰਿਹਾ ਹੈ। ਉਹ ਖੁਦ ਵੀ ਆਪਣੇ ਕਿਸੇ ਨਿੱਜੀ ਕੰਮ ਆਪਣੇ ਮੋਟਰ ਸਾਈਕਲ 'ਤੇ ਜਾ ਰਿਹਾ ਸੀ। ਜਦੋਂ ਉਹ ਹਰਜਿਦਰ ਸਿੰਘ ਟੀ-ਪਆਇੰਟ ਜੈਨ ਮੁਨੀ ਮੰਦਰ ਕੁੱਪਕਲਾਂ ਪਹੁੰਚੇ ਤਾਂ ਪਿਛੋ ਤੇਜ਼ ਰਫਤਾਰ ਕਾਰ ਉਨ੍ਹਾਂ ਦੇ ਸਕੂਟਰਾਂ 'ਤੇ ਟੱਕਰ ਮਾਰ ਦਿੱਤੀ । ਜਸਵੀਰ ਸਿੰਘ ਨੇ ਦੱਸਿਆ ਕਿ ਟੱਕਰ ਇਨ੍ਹੀ ਜ਼ਿਆਦਾ ਖਤਰਨਾਕ ਸੀ ਕਿ ਹਾਦਸੇ ਵਿਚ ਉਸਦੇ ਪਿਤਾ ਬਹੁਤ ਜ਼ਿਆਦਾ ਜ਼ਖਮੀ ਹੋਏ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਿਸ ਨੇ ਜਸਵੀਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ  ਕਾਰ ਚਾਲਕ 'ਤੇ ਕੇਸ ਦਰਜ ਕਰ ਲਿਆ ਹੈ। 

picpic
ਇਕ ਹੋਰ ਹਾਦਸੇ ਵਿਚ ਪਿੰਡ ਭਸੌੜ ਕੈਆਰਬੀਐਲ ਫੈਕਟਰੀ ਦੇ ਕੋਲ ਟਰੱਕ ਅਤੇ ਕਾਰ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਸੰਦੀਪ ਸਿੰਘ ਸ਼ਹਿਰ ਸਲੇਮਗੜ੍ਹ ਮੂਨਕ ਨੇ ਕਿਹਾ ਕਿ ਬਲਵਿੰਦਰ ਸਿੰਘ ਥਾਣਾ ਮਹਾਂਸਿੰਘਵਾਲਾ ਖਨੌਰੀ ਦੇ ਨਾਲ ਲੁਧਿਆਣਾ ਕਿਸੇ ਕੰਮ ਆਇਆ ਸੀ। ਲੁਧਿਆਣਾ ਵਿੱਚ ਕੰਮਕਾਜ ਨਿਪਟਾਰਾ ਕੇ ਜਦੋਂ ਉਹ ਆਪਣੇ ਪਿੰਡਜਾ ਰਿਹਾ ਸੀ ਤਾਂ ਉਸ ਵੇਲੇ ਪਿੰਡ ਭਾਸੌੜ ਕੇਆਰਬੀਐਲ ਫੈਕਟਰੀ ਦੇ ਟਰੱਕ ਡਰਾਈਵਰ ਨੇ ਆਪਣੇ ਟਰੱਕ ਤੋਂ ਉਨ੍ਹਾਂ ਜ਼ੋਰਦਾਰ ਟੱਕਰ ਮਾਰ ਦਿੱਤੀ । ਜਿਸ ਨਾਲ ਦੋਵਾਂ ਨੂੰ ਕਾਫ਼ੀ ਗੰਭੀਰ ਜ਼ਖ਼ਮੀ ਸੱਟਾਂ ਲੱਗੀਆਂ। ਹਾਦਸੇ ਵਿੱਚ ਬਲਵਿੰਦਰ ਸਿੰਘ ਦੀ ਮੌਤ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement