
ਸ਼ਹਿਰ ਨਿਵਾਸੀਆਂ ਨੇ ਗੰਧਕ ਅਤੇ ਪੋਟਾਸ਼ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ
ਲਹਿਰਾਗਾਗਾ: ਜਿਵੇਂ –ਜਿਵੇਂ ਦੀਵਾਲੀ ਨੇੜੇ ਆ ਰਹੀ ਹੈ ਪਟਾਕਿਆਂ ਦੇ ਧਮਾਕੇ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਲਹਿਰਾਗਾਗਾ ਵਿਚ ਵਾਪਦੀ ਹੈ । ਗੰਧਕ ਅਤੇ ਪੋਟਾਸ਼ ਨੂੰ ਕੁੱਟਣ ਸਮੇਂ ਧਮਾਕਾ ਹੋ ਗਿਆ ਜਿਸ ਨਾਲ ਦੋ ਨਾਬਾਲਗ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਇਨ੍ਹਾਂ ਜਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ।
pic
ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਰੈਫਰ ਕਰ ਦਿੱਤਾ ਗਿਆ । ਹਸਪਤਾਲ ਵਿਖੇ ਗੰਭੀਰ ਜ਼ਖਮੀ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਲੁਕੇਸ਼ ਕੁਮਾਰ ਨੇ ਦੱਸਿਆ ਕਿ ਹੀਰਾ ਸਿੰਘ ਅਤੇ ਲਾਲੀ ਸਿੰਘ ਉਮਰ ਲਗਪਗ ਚੌਦਾਂ- ਪੰਦਰਾਂ ਸਾਲ, ਵਾਰਡ ਨੰਬਰ 13 ਦੇ ਰਹਿਣ ਵਾਲੇ ਹਨ। ਪੋਟਾਸ਼ ਨਾਲ ਇਨ੍ਹਾਂ ਦੇ ਬੁੱਲ੍ਹ, ਲੱਤਾਂ, ਮੂੰਹ ਤੇ ਅੱਖਾਂ ਆਦਿ ਬੁਰੀ ਤਰ੍ਹਾਂ ਜਲ ਗਏ ਹਨ।
CM punajb
ਹਸਪਤਾਲ ਵਿਚ ਲਿਆਂਦੇ ਗਏ ਸਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਹਰ ਰੈਫਰ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਨੇ ਵਾ ਦੀਵਾਲੀ ਤੇ 2 ਘੰਟੇ ਪਚਾਕੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਹੈ । ਸ਼ਹਿਰ ਨਿਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਗੰਧਕ ਅਤੇ ਪੋਟਾਸ਼ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ਹਿਰ ਵਿੱਚ ਅਣਅਧਿਕਾਰਤ ਥਾਵਾਂ ਤੇ ਵਿਕਦੇ ਪਟਾਕਿਆਂ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ।