
'ਜਦੋਂ ਜੰਮੂ 'ਚ ਨੌਕਰੀਆਂ ਨਹੀਂ ਹੋਣਗੀਆਂ ਤਾਂ ਨੌਜਵਾਨ ਬੰਦੂਕ ਚੁੱਕਣ ਲਈ ਮਜਬੂਰ ਹੀ ਹੋਣਗੇ'
ਜੰਮੂ, 9 ਨਵੰਬਰ: ਪੀਡੀਪੀ ਦੇ ਮੁਖੀ, ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਅਲਾਇੰਸ ਫ਼ਾਰ ਗੁਪਕਾਰ ਡੈਕਲੇਰੇਸ਼ਨ ਦੀ ਉਪ ਪ੍ਰਧਾਨ ਮਹਿਬੂਬਾ ਮੁਫਤੀ ਨੇ ਇਕ ਵਾਰ ਮੁੜ ਰਾਸ਼ਟਰੀ ਝੰਡੇ 'ਤੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਭੜਕਾਊ ਭਾਸ਼ਣ ਦਿੰਦੇ ਹੋਏ ਕਿਹਾ ਕਿ ਜਦੋਂ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਤਾਂ ਉਹ ਬੰਦੂਕਾਂ ਚੁੱਕਣ ਲਈ ਮਜਬੂਰ ਹੋਣਗੇ ਹੀ। ਜੰਮੂ ਕਸ਼ਮੀਰ ਵਿਚ ਸਥਾਨਕ ਨੌਜਵਾਨਾਂ ਲਈ ਨੌਕਰੀ ਅਤੇ ਜ਼ਮੀਨ ਦੇ ਅਧਿਕਾਰ ਖੋਹ ਲਏ ਗਏ ਹਨ। ਜੰਮੂ ਦੇ ਲੋਕ ਵੀ ਇਸ ਗੱਲ ਨੂੰ ਸਮਝ ਚੁੱਕੇ ਹਨ। ਜੰਮੂ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਮਹਿਬੂਬਾ ਨੇ ਇਹ ਬਿਆਨ ਦਿਤਾ ਅਤੇ ਕਸ਼ਮੀਰੀ ਨੌਜਵਾਨਾਂ ਦੀ ਬੇਰੁਜ਼ਗਾਰੀ