
ਪੁਲਿਸ ਨੇ ਕੀਤਾ ਮਾਮਲਾ ਦਰਜ ਤਫਤੀਸ਼ ਜਾਰੀ
ਅੰਮ੍ਰਿਤਸਰ ( ਸਰਵਣ ਸਿੰਘ ਰੰਧਾਵਾ) ਅੰਮ੍ਰਿਤਸਰ ਦੇ ਵਿੱਚ ਗੁੰਡਾਗਰਦੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸੇ ਤਰ੍ਹਾਂ ਹੀ ਮਹਾਂਨਗਰ ਦੇ ਇਲਾਕੇ ਭਾਈ ਮੰਝ ਸਿੰਘ ਰੋਡ ਇਲਾਕੇ ਵਿੱਚ ਗੁੰਡਾਗਰਦੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਮਾਚਸ ਦੀ ਡੱਬੀ ਨੂੰ ਲੈ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
Murder of a teenager carrying a matchbox
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਭਰਾ ਲਵਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਇਕ ਦੁਕਾਨ ਹੈ ਜਿਸ 'ਤੇ ਉਸਦਾ ਭਰਾ ਮਾਚਿਸ ਦੀ ਡੱਬੀ ਲੈਣ ਲਈ ਗਿਆ ਸੀ,ਪਰ ਮਾਚਿਸ ਦੀ ਡੱਬੀ ਖਰਾਬ ਨਿਕਲਣ 'ਤੇ ਜਦ ਉਹ ਉਸਨੂੰ ਵਾਪਸ ਕਰਨ ਲਈ ਗਿਆ ਤਾਂ ਦੁਕਾਨਦਾਰ ਨੇ ਉਸ ਨਾਲ ਗਾਲੀ ਗਲੌਚ ਸ਼ੁਰੂ ਕਰ ਦਿੱਤਾ ਅਤੇ ਉਸਦੇ ਭਾਈ ਨੇ ਅੱਗੋਂ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
Murder of a teenager carrying a matchbox
ਜਿਸ ਤੋਂ ਬਾਅਦ ਦੁਕਾਨਦਾਰ ਕੁਝ ਮੁਡਿਆਂ ਨੂੰ ਲੈ ਕੇ ਉਸਦੇ ਘਰ ਆ ਗਿਆ ਅਤੇ ਉਸਨੂੰ ਧਮਕੀਆਂ ਦੇਣ ਲੱਗਿਆ ਜਦ ਇਸ ਗੱਲ ਦਾ ਉਸਦੇ ਭਾਈ ਨੂੰ ਪਤਾ ਚੱਲਿਆ ਤਾਂ ਉਸਨੇ ਕਿਹਾ ਕਿ ਹੁਣ ਤਾਂ ਗੱਲ ਖਤਮ ਹੋ ਚੁੱਕੀ ਹੈ ਤਾਂ ਹੁਣ ਕਿਉਂ ਉਹ ਉਨ੍ਹਾਂ ਦੇ ਘਰ ਆਏ ਹਨ ।ਇੰਨ੍ਹਾਂ ਕਹਿੰਦੇ ਹੀ ਗੁਰਪ੍ਰੀਤ ਸਿੰਘ ਉਥੋਂ ਜਾਣ ਲੱਗਿਆ ਤਾਂ ਸਾਰੇ ਲੋਕਾਂ ਨੇ ਉਸਨੂੰ ਫੜਕੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਕਤਲ ਕਰ ਦਿੱਤਾ।
Murder of a teenager carrying a matchbox
ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸਦੀ ਮੌਤ ਹੋਈ ਹੈ ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹੁਣ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਹੀ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹੈ।
Police