
ਵੈਸੇ ਵੀ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ 'ਆਪ' ਵਿਧਾਇਕ ਹਰਪਾਲ ਚੀਮਾ ਨੇ ਰੁਪਿੰਦਰ ਕੌਰ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਖ਼ਬਰ 'ਤੇ ਤੰਜ਼ ਕੱਸਿਆ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਇਸ ਵਾਰ ਉਨ੍ਹਾਂ ਨੂੰ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੁਆਇੰਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜ਼ਰੂਰ ਦੇਣ।
ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ। ਇਸ ਵਾਰ ਉਨ੍ਹਾਂ ਨੂੰ 'ਆਪ' ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਕਾਂਗਰਸ ਜੋਇਨ ਕਰ ਰਹੇ ਹਨ। ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ।
— Adv Harpal Singh Cheema (@HarpalCheemaMLA) November 10, 2021
ਰੁਪਿੰਦਰ ਰੂਬੀ ਨੇ ਵੀ ਹਰਪਾਲ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ
ਹਰਪਾਲ ਚੀਮਾ ਨੂੰ ਜਵਾਬ ਦਿੰਦਿਆਂ ਰੁਪਿੰਦਰ ਰੂਬੀ ਨੇ ਕਿਹਾ ਕਿ ਤੁਹਾਨੂੰ ਵੀ ਪਤਾ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ, ਮੈਂ ਇਹ ਚੁੱਪ ਚਾਪ ਨਹੀਂ ਵੇਖ ਸਕਦੀ। ਜਦ ਤੁਹਾਡਾ ਬੋਲਣ ਦਾ ਸਮਾਂ ਸੀ ਤੁਹਾਡੇ ਤੋਂ ਬੋਲਿਆਂ ਨਹੀਂ ਗਿਆ,ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ,ਨਾ ਸ. ਭਗਵੰਤ ਸਿੰਘ ਮਾਨ ਲਈ। ਰਹੀ ਟਿਕਟ ਦੀ ਗੱਲ ਤੁਸੀਂ ਮੇਰੇ ਖ਼ਿਲਾਫ਼ ਚੋਣ ਲੜ ਕੇ ਵੇਖ ਲਵੋ।
photo