ਫ਼ੈਡਰੇਸ਼ਨ ਕੱਪ ਤੇਲੰਗਾਨਾ ’ਚ ਪੰਜਾਬ ਦੀਆਂ ਕੁੜੀਆਂ ਬਣੀਆਂ ਚੈਂਪੀਅਨ
Published : Nov 10, 2021, 8:23 am IST
Updated : Nov 10, 2021, 8:23 am IST
SHARE ARTICLE
Team Punjab
Team Punjab

ਪੰਜਾਬ ਦੇ 4 ਮੁੰਡੇ ਤੇ 4 ਕੁੜੀਆਂ ਦੀ ਵਿਸ਼ਵ ਕੱਪ ਲਈ ਹੋਈ ਚੋਣ

ਪਟਿਆਲਾ  (ਦਲਜਿੰਦਰ ਸਿੰਘ): ਦਖਣੀ ਭਾਰਤ ਦੇ ਤੇਲੰਗਾਨਾ ਵਿਚ ਖੇਡੇ ਗਏ ਸਸਟੋਬਾਲ ਫ਼ੈਡਰੇਸਨ ਕੱਪ ਵਿਚ ਪੰਜਾਬ ਦੀਆਂ ਕੁੜੀਆਂ ਨੇ ਸ਼ਾਨਦਾਰ ਪ੍ਰਦਰਸਨ ਕਰਦਿਆਂ ਫ਼ਾਈਨਲ ਵਿਚ ਆਂਧਰਾ ਪ੍ਰਦੇਸ਼ ਨੂੰ 28-16 ਅੰਕਾਂ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।  ਪੰਜਾਬ ਟੀਮ ਨੌਰਥ ਜ਼ੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਸਕੱਤਰ ਗੁਰਦੀਪ ਸਿੰਘ ਘੱਗਾ, ਭੁਪਿੰਦਰ ਸਿੰਘ ਪਟਵਾਰੀ ਸੁਨਾਮ ਦੀ ਅਗਵਾਈ ਵਿਚ ਮੈਦਾਨ ਵਿਚ ਉਤਰੀ ਜਿਸ ਨੇ ਸ਼ੁਰੂਆਤੀ ਮੈਚ ਤੋਂ ਲੈ ਕੇ ਫ਼ਾਈਨਲ ਤਕ ਜ਼ਬਰਦਸਤ ਪ੍ਰਭਾਵਸ਼ਾਲੀ ਖੇਡ ਨਾਲ ਵਿਰੋਧੀਆਂ ਨੂੰ ਨੇੜੇ ਨਹੀਂ ਲੱਗਣ ਦਿਤਾ। 

ਪੰਜਾਬ ਟੀਮ ਨੇ ਅਪਣੇ ਆਪ ਨੂੰ ਸੂਬੇ ਦੇ ਕਿਸਾਨਾਂ ਦੇ ਸੰਘਰਸ਼ ਨਾਲ ਜੋੜਦਿਆਂ ਟੂਰਨਾਮੈਂਟ ਦੇ ਮਾਰਚ ਪਾਸਟ ਦੌਰਾਨ ਹੀ ਕਿਸਾਨੀ ਝੰਡਾ ਲਹਿਰਾਉਂਦਿਆ ਦੇਸ਼ ਵਿਚ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਸਟੋਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਬਿੱਟੀ ਅਤੇ ਨੌਰਥ ਜ਼ੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਪੰਜਾਬ ਟੀਮ ਨੇ ਅਪਣਾ ਇਹ ਟੂਰਨਾਮੈਂਟ ਸੂਬੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਮਰਪਿਤ ਕੀਤਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦਾ ਪੈਗ਼ਾਮ ਖੇਡਾਂ ਦੇ ਮਾਧਿਅਮ ਰਾਹੀਂ ਕੇਂਦਰ ਤਕ ਪੁੱਜਿਆ ਹੈ।

ਉਨ੍ਹਾਂ ਕਿਹਾ ਕਿ ਕੁੜੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਸਸਟੋਬਾਲ ਐਸੋਸੀਏਸਨ ਆਫ਼ ਇੰਡੀਆ ਦੇ ਪ੍ਰਧਾਨ ਨਾਗਾਰਜੁਨ, ਸਕੱਤਰ ਅਕੀਬ ਮੁਹੰਮਦ ਨੇ ਚਾਰ ਖਿਡਾਰਨਾਂ ਦੀ ਅਤੇ ਚਾਰ ਮੁੰਡਿਆਂ ਦੀ ਚੋਣ ਵਿਸ਼ਵ ਕੱਪ ਲਈ ਕੀਤੀ ਹੈ। ਪੰਜਾਬ ਟੀਮ ਵਲੋਂ ਹਰਪ੍ਰੀਤ ਕੌਰ ਹੈੱਪੀ, ਮਹਿਕਦੀਪ, ਜੱਸੀ, ਅਮਨ ਨੇ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਦਸਿਆ ਕਿ ਪੰਜਾਬ ਟੀਮ ਨੇ ਅਪਣਾ ਉਦਘਾਟਨੀ ਮੈਚ ਮੇਜ਼ਬਾਨ ਤੇਲੰਗਾਨਾ ਤੋਂ 50-0 ਦੇ ਇਕਪਾਸੜ ਢੰਗ ਨਾਲ ਜਿੱਤਿਆ। ਇਸ ਤੋਂ ਇਲਾਵਾ ਮੁੰਬਈ, ਮਹਾਰਾਸਟਰ, ਚੰਡੀਗੜ੍ਹ ਅਤੇ ਫ਼ਾਈਨਲ ਵਿਚ ਆਂਧਰਾ ਪ੍ਰਦੇਸ ਨੂੰ ਹਰਾ ਕੇ ਟਰਾਫ਼ੀ ’ਤੇ ਕਰਜਾ ਕੀਤਾ।

ਜਦਕਿ ਪੰਜਾਬ ਦੇ ਮੁੰਡੇ ਅਪਣੇ ਮੁਢਲੇ ਮੈਚਾਂ ਵਿਚ ਹੀ ਹਾਰ ਗਏ ਸਨ।  ਇਸ ਮੌਕੇ ਜਗਦੇਵ ਸਿੰਘ ਗਾਗਾ ਚੇਅਰਮੈਨ, ਰਣਧੀਰ ਸਿੰਘ ਕਲੇਰ ਪੰਜਾਬ ਪ੍ਰਧਾਨ, ਮਨਦੀਪ ਸਿੰਘ ਕਰਾਜਕਾਰੀ ਪ੍ਰਧਾਨ, ਗੁਰਤੇਜ ਸਿੰਘ ਸਾਬਕਾ ਸਰਪੰਚ ਸਤੌਜ, ਗਗਨਦੀਪ ਸਿੰਘ ਮੁਕਤਸਰ ਸਾਹਿਬ ਪ੍ਰਧਾਨ, ਜਤਿੰਦਰ ਸਿੰਘ ਘੱਗਾ ਆਦਿ ਨੇ ਪੰਜਾਬ ਟੀਮ ਨੂੰ ਵਧਾਈ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement