
ਰਾਜਾ ਵੜਿੰਗ ਨੇ ਕੈਪਟਨ ਤੇ ਸੁਖਬੀਰ ਬਾਦਲ 'ਤੇ ਲਾਏ ਨਿਸ਼ਾਨੇ
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਸਮੇਂ ਤੋਂ ਟਰਾਂਸਪੋਰਟ ਮਾਫੀਆ ਦਾ ਬੋਲਬਾਲਾ ਸੀ ਪਰ ਹੁਣ ਇਹ ਖਤਮ ਹੋ ਚੁੱਕਾ ਹੈ।
Amrinder Singh Raja Warring
ਆਪਣੇ ਕੰਮ ਦੇ ਵੇਰਵੇ ਦਿੰਦਿਆਂ ਵੜਿੰਗ ਨੇ ਦੱਸਿਆ ਕਿ ਪੀਆਰਟੀਸੀ ਨੇ ਸਤੰਬਰ ਵਿੱਚ 39 ਕਰੋੜ ਅਤੇ ਪਨਬੱਸ ਨੇ 34.15 ਕਰੋੜ ਦੀ ਕਮਾਈ ਕੀਤੀ ਸੀ। ਅਕਤੂਬਰ ਵਿੱਚ 304 ਬੱਸਾਂ ਜ਼ਬਤ ਕੀਤੀਆਂ ਗਈਆਂ ਸਨ। ਇਸਦੇ ਨਤੀਜੇ ਵਜੋਂ 7 ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਬਕਾਇਆ ਬਾਕੀ ਹੈ।
Amrinder Singh Raja Warring
ਰਾਜਾ ਵੜਿੰਗ ਨੇ ਕੈਪਟਨ ਤੇ ਸੁਖਬੀਰ ਬਾਦਲ 'ਤੇ ਲਾਏ ਨਿਸ਼ਾਨੇ
ਪ੍ਰੈੱਸ ਕਾਨਫਰੰਸ ਦੌਰਾਨ ਰਾਜਾ ਵੜਿੰਗ ਨੇ ਅਕਾਲੀ ਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਇਕ ਵਾਰ ਫਿਰ ਅਮਰਿੰਦਰ ਸਿੰਘ ਨੂੰ ਸਮਝੌਤਾਵਾਦੀ ਮੁੱਖ ਮੰਤਰੀ ਕਹਿ ਕੇ ਸੰਬੋਧਨ ਕੀਤਾ। ਨਾਲ ਹੀ ਕਿਹਾ ਕਿ 14 ਸਾਲ ਪੰਜਾਬ ਨੂੰ ਲੁੱਟਿਆ, 10 ਸਾਲ ਅਕਾਲੀ ਦਲ ਨੇ ਅਤੇ 4 ਸਾਲ ਸਮਝੌਤਾ CM ਨੇ ਲੁੱਟਿਆ। ਪੰਜਾਬ ਨੂੰ ਸਾਢੇ 14 ਸਾਲਾਂ ਵਿੱਚ 5220 ਕਰੋੜ ਦਾ ਨੁਕਸਾਨ ਹੋਇਆ ਹੈ।
ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਐਕਸ਼ਨ ਮੋੜ 'ਚ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਬੱਸਾਂ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਟਰਾਂਸਪੋਰਟ ਮੰਤਰੀ ਵੱਲੋਂ ਬੁੱਧਵਾਰ ਸਵੇਰੇ ਮੋਹਾਲੀ 'ਚ ਇਕ ਨਿੱਜੀ ਬੱਸ ਨੂੰ ਜ਼ਬਤ ਕੀਤਾ ਗਿਆ ਹੈ। ਉਕਤ ਬੱਸ 'ਤੇ ਟੈਕਸ ਨਾ ਭਰਨ ਕਾਰਨ ਕਾਰਵਾਈ ਕੀਤੀ ਗਈ ਹੈ।