ਅਨੁਰਾਗ ਠਾਕੁਰ ਨੇ ਖ਼ਰਾਬ ਹੋਈ ਬੱਸ ਨੂੰ ਲੋਕਾਂ ਨਾਲ ਮਿਲ ਕੇ ਲਾਇਆ ਧੱਕਾ
Published : Nov 10, 2022, 7:16 am IST
Updated : Nov 10, 2022, 7:16 am IST
SHARE ARTICLE
image
image

ਅਨੁਰਾਗ ਠਾਕੁਰ ਨੇ ਖ਼ਰਾਬ ਹੋਈ ਬੱਸ ਨੂੰ ਲੋਕਾਂ ਨਾਲ ਮਿਲ ਕੇ ਲਾਇਆ ਧੱਕਾ

 


ਸ਼ਿਮਲਾ, 9 ਨਵੰਬਰ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਹਿਮਾਚਲ ਵਿਚ ਚੋਣ ਪ੍ਰਚਾਰ ਕਰਨ ਵੇਲੇ ਦਾ ਇਕ ਵੀਡੀਉ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਠਾਕੁਰ ਹਿਮਾਚਲ ਰੋਡਵੇਜ਼ ਦੀ ਖ਼ਰਾਬ ਹੋਈ ਬੱਸ ਨੂੰ  ਧੱਕਾ ਲਾਉਂਦੇ ਨਜ਼ਰ ਆ ਰਹੇ ਹਨ | ਦਰਅਸਲ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਬਿਲਾਸਪੁਰ ਸਦਰ ਤੋਂ ਭਾਜਪਾ ਉਮੀਦਵਾਰ ਤਿ੍ਲੋਕ ਜਾਮਵਾਲ ਦੇ ਸਮਰਥਨ 'ਚ ਇਕ ਜਨਸਭਾ ਵਿਚ ਗਏ ਸਨ | ਉਹ ਰਾਤ 9 ਵਜੇ ਤਲਿਆਣਾ ਤੋਂ ਹਮੀਰਪੁਰ ਵਾਪਸ ਆ ਰਹੇ ਸਨ | ਹਿਮਾਚਲ ਰੋਡਵੇਜ਼ ਘੁਮਾਰਵਿਨ ਡਿਪੂ ਦੀ ਇਕ ਬੱਸ ਕੋਠੀ ਨੇੜੇ ਖਰਾਬ ਹੋ ਗਈ | ਬੱਸ ਖਰਾਬ ਹੋਣ ਕਰ ਕੇ ਟੈਫ਼ਿਕ ਜਾਮ ਹੋ ਗਿਆ | ਠਾਕੁਰ ਦਾ ਕਾਫਲਾ ਵੀ ਇਸ ਜਾਮ ਵਿਚ ਫਸ ਗਿਆ | ਕਾਰ ਵਿਚ ਬੈਠੇ ਅਨੁਰਾਗ ਠਾਕੁਰ ਨੇ ਇਸ ਦਾ ਕਾਰਨ ਪੁਛਿਆ | ਪਤਾ ਲੱਗਣ 'ਤੇ ਉਹ ਤੁਰਤ ਬਾਹਰ ਆ ਗਏ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਖੁਦ ਹੋਰਨਾਂ ਸਣੇ ਖਰਾਬ ਬੱਸ ਦੇ ਨੇੜੇ ਪਹੁੰਚ ਗਏ |
ਠਾਕੁਰ ਨੇ ਡਰਾਈਵਰ ਨੂੰ  ਸਵਾਰੀਆਂ ਨੂੰ  ਉਤਾਰ ਕੇ ਧੱਕਾ ਦੇਣ ਲਈ ਕਿਹਾ ਅਤੇ ਉਹ ਖੁਦ ਵੀ ਹੋਰ ਲੋਕਾਂ
ਨਾਲ ਧੱਕਾ ਲਾਉਣ ਲੱਗੇ | ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਸ ਨੂੰ  ਸੜਕ ਦੇ ਕੰਢੇ ਖੜ੍ਹਾ ਕੀਤਾ ਗਿਆ | ਬੱਸ ਇਕ ਪਾਸੇ ਹੋ ਜਾਣ 'ਤੇ ਉਥੇ ਮੌਜੂਦ ਲੋਕ ਮੰਤਰੀ ਦਾ ਧਨਵਾਦ ਕਰਦੇ ਨਜ਼ਰ ਆਏ | ਇਸ ਤੋਂ ਬਾਅਦ ਅਨੁਰਾਗ ਠਾਕੁਰ ਦਾ ਕਾਫਲਾ ਅੱਗੇ ਨਿਕਲ ਗਿਆ |
ਘੁਮਾਰਵੀਨ ਬੱਸ ਸਟੈਂਡ ਦੇ ਇੰਚਾਰਜ ਕੁਲਦੀਪ ਨੇ ਦਸਿਆ ਕਿ ਘੁਮਾਰਵੀਨ ਤਲਿਆਣਾ ਦੀ ਬੱਸ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਰਵਾਨਾ ਹੋਈ ਸੀ ਪਰ ਕੁਥੇੜਾ ਤੋਂ ਕੁੱਝ ਦੂਰੀ 'ਤੇ ਸਥਿਤ ਕੋਠੀ ਨੇੜੇ ਖ਼ਰਾਬ ਹੋ ਗਈ | ਬੱਸ ਦਾ ਗੀਅਰ ਲੀਵਰ ਟੁੱਟ ਗਿਆ, ਜਿਸ ਕਰ ਕੇ ਬੱਸ ਨੂੰ  ਅੱਗੇ ਨਹੀਂ ਚਲਾਇਆ ਜਾ ਸਕਿਆ |
ਵੀਡੀਉ ਵਾਇਰਸ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਲਿਖਿਆ, ''ਇਹ ਕੰਮ ਹਿਮਾਚਲ ਚੋਣਾਂ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕਰਨਾ ਹੈ, ਇਸ ਲਈ ਉਹ ਹੁਣ ਤੋਂ ਪ੍ਰੈਕਟਿਸ ਕਰ ਰਹੇ ਹਨ |'' ਇਕ ਨੇ ਲਿਖਿਆ, ''ਕੀ ਚੋਣਾਂ ਹੋ ਰਹੀਆਂ ਹਨ? ਇਕ ਨੇ ਲਿਖਿਆ ਅਨੁਰਾਗ ਜੀ, ਪਾਈਪਲਾਈਨ 'ਚ ਕੋਈ ਹੋਰ ਚੋਣ ਸਟੰਟ ਹੈ?''
ਵੀਡੀਉ ਵਾਇਰਲ ਹੋਣ ਤੋਂ ਬਾਅਦ ਜ਼ਿਆਦਾਤਰ ਯੂਜ਼ਰਸ ਡਬਲ ਇੰਜਣ ਦੀ ਸਰਕਾਰ 'ਤੇ ਵਿਅੰਗ ਕੱਸ ਕਰ ਰਹੇ ਹਨ | ਯੂਜ਼ਰ ਪ੍ਰਵੀਨ ਕੁਮਾਰ ਨੇ ਲਿਖਿਆ ਕਿ ਹਿਮਾਚਲ ਵਿਚ 5 ਸਾਲਾਂ ਤੋਂ ਡਬਲ ਇੰਜਣ ਵਾਲੀ ਸਰਕਾਰ ਹੈ ਅਤੇ ਇਸ 'ਚ ਇੰਨਾ ਵਿਕਾਸ ਹੋਇਆ ਹੈ ਕਿ ਮੰਤਰੀ ਬੱਸ ਨੂੰ  ਧੱਕਾ ਦੇ ਰਹੇ ਹਨ |     

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement