ਸਿੱਖਿਆ ਵਿਭਾਗ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਜਾਰੀ ਕੀਤਾ ਕੈਲੰਡਰ: ਹਰਜੋਤ ਸਿੰਘ ਬੈਂਸ

By : GAGANDEEP

Published : Nov 10, 2022, 7:10 pm IST
Updated : Nov 10, 2022, 7:10 pm IST
SHARE ARTICLE
Harjot Singh Bains
Harjot Singh Bains

37 ਖੇਡਾਂ ਅਤੇ ਅਥਲੈਟਿਕਸ ਦੇ ਈਵੈਂਟਾਂ ਲਈ 23 ਜ਼ਿਲਿ੍ਹਆਂ ਵਿੱਚ ਨਵੰਬਰ-ਦਸੰਬਰ ਮਹੀਨੇ ਹੋਣਗੇ ਮੁਕਾਬਲੇ

 

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਪੋਰਟਸ ਬ੍ਰਾਂਚ ਵੱਲੋਂ ਸੈਸ਼ਨ 2022-23 ਦੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਪੱਧਰ ਦੀਆਂ ਖੇਡਾਂ ਨੂੰ ਅੰਡਰ 14,17 ਅਤੇ 19 ਸਾਲ ਵਰਗ ਵਿੱਚ ਆਯੋਜਿਤ ਕਰਵਾਊਣ ਸੰਬੰਧੀ ਹਦਾਇਤਾਂ ਵੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ।

ਜਿਹੜੇ ਜ਼ਿਲ੍ਹੇ ਵਿੱਚ ਸੰਬੰਧਿਤ ਖੇਡ ਦਾ ਆਯੋਜਨ ਕੀਤਾ ਜਾਣਾ ਹੈ ਉਸ ਜ਼ਿਲ੍ਹੇ ਵੱਲੋਂ ਖਿਡਾਰੀਆਂ ਅਤੇ ਉਹਨਾਂ ਨਾਲ ਆਏ ਅਧਿਆਪਕ ਸਟਾਫ਼, ਡਿਊਟੀ ‘ਤੇ ਆਏ ਅਫ਼ਸਰਾਂ/ਕਰਮਚਾਰੀਆਂ ਲਈ ਰਿਹਾਇਸ਼, ਖਾਣੇ ਅਤੇ ਖੇਡਾਂ ਦੇ ਸਥਾਨ ਦਾ ਪ੍ਰਬੰਧ ਮੇਜ਼ਬਾਨ ਜ਼ਿਲ੍ਹੇ ਵੱਲੋਂ ਹੀ ਕੀਤਾ ਜਾਵੇਗਾ। ਖਿਡਾਰੀਆਂ ਨੂੰ ਸਵੇਰ ਦੀ ਚਾਹ, ਬ੍ਰੇਕਫਾਸਟ ਅਤੇ ਡਿਨਰ ਨਿਰਧਾਰਿਤ ਮੀਨੂੰ ਅਨੁਸਾਰ ਰਿਹਾਇਸ਼ ਵਾਲੀ ਥਾਂ ਜਾਂ ਖੇਡ ਸਥਾਨ ਦੇ ਨੇੜੇ ਹੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਖਿਡਾਰੀਆਂ ਲਈ ਲੰਚ ਅਤੇ ਦੁਪਹਿਰ ਦੀ ਚਾਹ ਖੇਡ ਵਾਲੇ ਸਥਾਨ ‘ਤੇ ਹੀ ਉਪਲਬਧ ਕਰਵਾਈ ਜਾਵੇਗੀ। ਇਸਤੋਂ ਇਲਾਵਾ ਖੇਡਾਂ ਦੇ ਸੁਚਾਰੂ ਸੰਚਾਲਨ ਲਈ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਬੈਂਸ ਨੇ ਦੱਸਿਆ ਕਿ ਇਸ ਵਾਰ ਨਵੰਬਰ-ਦਸੰਬਰ ਮਹੀਨੇ  ਦੌਰਾਨ ਪੰਜਾਬ ਰਾਜ ਦੇ 23 ਜ਼ਿਲਿ੍ਹਆਂ ਵਿੱਚ  37 ਖੇਡਾਂ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ।
ਜਿਨ੍ਹਾਂ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਉਨ੍ਹਾਂ ਵਿਚ ਕਿੱਕ ਬਾਕਸਿੰਗ,  ਰੋਲਰ ਸਕੇਟਿੰਗ/ਹਾਕੀ, ਕਬੱਡੀ ਨੈਸ਼ਨਲ ਸਟਾਇਲ, ਸਰਕਲ ਕਬੱਡੀ,ਖੋ-ਖੋ, ਵਾਲੀਬਾਲ,ਫੈਂਸਿੰਗ, ਕੁਸ਼ਤੀਆਂ, ਸ਼ਤਰੰਜ, ਬਾਲ ਸ਼ੂਟਿੰਗ,ਬਾਕਸਿੰਗ, ਕਰਾਟੇ, ਰੱਸਾ ਕਸੀ,ਸਾਫ਼ਟਬਾਲ, ਬਾਸਕਟਬਾਲ, ਹੈਂਡਬਾਲ, ਕ੍ਰਿਕਟ, ਵਾਲੀਬਾਲ, ਨੈੱਟਬਾਲ, ਗੱਤਕਾ, ਸ਼ੂਟਿੰਗ, ਕੈਰਮ, ਆਰਚਰੀ,ਲਾਅਨ ਟੈਨਿਸ, ਟਰੈਕ ਸਾਇਕਲਿੰਗ, ਰੋਡ ਸਾਇਕਲਿੰਗ, ਬੈਡਮਿੰਟਨ, ਫੁੱਟਬਾਲ, ਜ਼ਿਮਨਾਸਟਿਕ, ਟੇਬਲ ਟੈਨਿਸ, ਜੁਡੋ, ਵੇਟ ਲਿਫ਼ਟਿੰਗ, ਪਾਵਰ ਲਿਫਟਿੰਗ, ਤੈਰਾਕੀ,ਲੰਗੋਰੀ ਅਤੇ ਯੋਗ ਤੋਂ ਇਲਾਵਾ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement