Punjab Weather Update: ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਵਧੇਗੀ ਠੰਡ, ਜਾਣੋ ਮੌਸਮ ਵਿਭਾਗ ਨੇ ਕੀ ਕਿਹਾ
Published : Nov 10, 2023, 8:16 pm IST
Updated : Nov 10, 2023, 8:16 pm IST
SHARE ARTICLE
Punjab Rain
Punjab Rain

ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ।

 

Punjab Rain Today News in punjabi: ਪੰਜਾਬ 'ਚ ਮੌਸਮ ਨੇ ਰੁਖ ਬਦਲਿਆ ਹੈ। ਕਈ ਇਲਾਕਿਆਂ ਵਿਚ ਅੱਜ ਸਵੇਰ ਤੋਂ ਹੀ ਬੱਦਲਵਾਈ ਛਾਈ ਹੋਈ ਹੈ ਤੇ ਨਾਲ ਹੀ ਕਈ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ।  ਮੀਂਹ ਕਰ ਕੇ ਠੰਢ ਵੀ ਵਧ ਗਈ ਹੈ, ਲੋਕਾਂ ਨੇ ਕੰਬਲ ਰਜਾਈਆਂ ਕੱਢ ਲਈਆਂ ਹਨ। ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ।

file photo

 

ਮੌਸਮ ਵਿਭਾਗ ਨੇ ਕਿਹਾ ਹੈ ਕਿ ਸੂਬੇ ਦੇ ਕੁਝ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿਚ 02-04 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਅਗਲੇ 2 ਦਿਨ ਵੀ ਮੀਂਹ ਦੀ ਸੰਭਾਵਨਾ ਹੈ ਕਿਉਂਕਿ ਮੀਂਹ ਕਰ ਕੇ ਹੀ ਠੰਢ ਵਧੇਗੀ। ਦੀਵਾਲ਼ੀ ਤੋਂ 2 ਦਿਨ ਪਹਿਲਾਂ ਬੇਮੌਸਮੇ ਮੀਂਹ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਾਹ ਸੁਕਾ ਦਿੱਤੇ ਹਨ। ਇਕ ਪਾਸੇ ਕਿਸਾਨਾਂ ਵਲੋਂ ਝੋਨੇ ਦੀ ਕਟਾਈ ਦੇ ਨਾਲ-ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੀਵਾਲੀ ਦੇ ਚਲਦਿਆਂ ਦੁਕਾਨਦਾਰਾਂ ਵਲੋਂ ਆਤਿਸ਼ਬਾਜ਼ੀ ਤੇ ਸਜਾਵਟ ਤੋਂ ਇਲਾਵਾ ਹੋਰ ਸਮਾਨ ਦੁਕਾਨਾਂ ਦੇ ਬਾਹਰ ਸਜਾਇਆ ਜਾਣਾ ਸੀ, ਪਰ ਮੀਂਹ ਕਰ ਕੇ ਅੱਜ ਬਜ਼ਾਰ ਸੁੰਨੇ ਦਿਖੇ। 


 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement