ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦਸਿਆ ਤਨਖ਼ਾਹਾਂ ਰੋਕਣ ਦਾ ਅਸਲੀ ਕਾਰਨ
Published : Dec 10, 2019, 9:21 pm IST
Updated : Dec 10, 2019, 9:21 pm IST
SHARE ARTICLE
Manpreet Singh Badal
Manpreet Singh Badal

ਅਮਨ ਅਰੋੜਾ ਨੇ ਚਿੱਠੀ ਰਾਹੀਂ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦੀ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕੁੱਝ ਵਿਭਾਗਾਂ ਦੀ ਰੋਕੀ ਤਨਖ਼ਾਹ ਤੋਂ ਨਰਾਜ਼ ਮੁਲਾਜ਼ਮਾਂ ਨੇ ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਵਿਰੁਧ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਵਿੱਤ ਮੰਤਰੀ ਨੂੰ ਭਿਖਾਰੀ ਕਹਿੰਦਿਆਂ ਉਨ੍ਹਾਂ ਦਾ ਭੀਖ ਮੰਗਦਿਆਂ ਦਾ ਪੋਸਟਰ ਤਕ ਜਾਰੀ ਕਰ ਦਿਤਾ ਸੀ।

PhotoPhotoਇਸ ਤੋਂ ਨਰਾਜ਼ ਹੋਏ ਵਿੱਤ ਮੰਤਰੀ ਨੇ ਤਨਖ਼ਾਹਾਂ ਰੋਕਣ ਦਾ ਅਸਲੀ ਕਾਰਨ ਦਸਦਿਆਂ ਕਿਹਾ ਕਿ ਪੰਜਾਬ ਦੇ ਕੁਲ 32 ਵਿਭਾਗ ਹਨ ਜਿਨ੍ਹਾਂ ਵਿਚੋਂ ਸਿਰਫ਼ 4 ਵਿਭਾਗਾਂ ਦੀ ਤਨਖ਼ਾਹ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਤਨਖ਼ਾਹ ਪੈਸਿਆਂ ਦੀ ਤੋਟ ਕਾਰਨ ਨਹੀਂ ਰੋਕੀ ਗਈ ਬਲਕਿ ਇਨ੍ਹਾਂ ਵਿਭਾਗਾਂ ਤੋਂ ਖਾਤਿਆਂ ਦੀ ਜਾਣਕਾਰੀ ਮੰਗੀ ਗਈ ਸੀ ਜੋ ਪਿਛਲੇ 8 ਮਹੀਨਿਆਂ ਤੋਂ ਲਟਕੀ ਪਈ ਹੈ। ਖਾਤਿਆਂ ਦੀ ਜਾਣਕਾਰੀ ਨਾ ਮਿਲਣ ਕਾਰਨ ਤਨਖਾਹ ਰੋਕਣੀ ਪਈ ਹੈ। ਉਨ੍ਹਾਂ ਕਿਹਾ ਕਿ ਪੈਸਿਆਂ ਦੀ ਕਮੀ ਦੇ ਚਲਦਿਆਂ ਕਿਸੇ ਦੀ ਤਨਖ਼ਾਹ ਨਹੀਂ ਰੋਕੀ ਗਈ ਅਤੇ ਨਾ ਹੀ ਉਹ ਭਿਖਾਰੀ ਹਨ

PhotoPhotoਇਸੇ ਦੌਰਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੇਰੇ ਤੋਂ ਪਹਿਲਾਂ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਕੀਤੀ ਜਾਵੇ।

PhotoPhotoਉਨ੍ਹਾਂ ਚਿੱਠੀ ਵਿਚ ਲਿਖਿਆ ਹੈ ਕਿ ਜੇਕਰ ਮੇਰੀ ਤਨਖ਼ਾਹ ਜਾਰੀ ਕਰ ਦਿਤੀ ਗਈ ਹੈ ਤਾਂ ਮੈਨੂੰ ਖਜ਼ਾਨੇ ਦਾ ਅਕਾਊਂਟ ਨੰਬਰ ਦਿਤਾ ਜਾਵੇ ਤਾਂ ਜੋ ਮੈਂ ਅਪਣੀ ਤਨਖ਼ਾਹ ਵਾਪਸ ਕਰ ਸਕਾਂ। ਅਪਣੀ ਤਨਖ਼ਾਹ ਨਾਲੋਂ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਜ਼ਿਆਦਾ ਜ਼ਰੂਰੀ ਦਸਦਿਆਂ ਉਨ੍ਹਾਂ ਅੱਗੇ ਲਿਖਿਆ ਹੈ ਕਿ ਜੇਕਰ ਸਰਕਾਰ ਅਪਣੇ ਮੁਲਾਜ਼ਮਾਂ ਤੋਂ ਭ੍ਰਿਸ਼ਟਾਚਾਰ ਮੁਕਤ ਤੇ ਸਾਫ਼ ਸੁਥਰੇ ਪ੍ਰਸ਼ਾਸਨ ਦੀ ਆਸ ਰਖਦੀ ਹੈ ਤਾਂ ਸਰਕਾਰ ਦੀ ਵੀ ਮੁਲਾਜ਼ਮਾਂ ਨੂੰ ਸਹੀ ਤਰੀਕੇ ਨਾਲ ਸਮੇਂ ਸਿਰ ਤਨਖ਼ਾਹ ਦੇਣ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਮੁਲਾਜ਼ਮ ਅਪਣੇ ਪਰਵਾਰ ਦਾ ਪਾਲਣ ਪੋਸ਼ਣ ਹੱਕ ਹਲਾਲ ਦੀ ਕਮਾਈ ਨਾਲ ਕਰ ਸਕਣ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement