
ਬੀਬੀ ਜਗੀਰ ਕੌਰ ਵਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਾਧਾ
ਚੰਡੀਗੜ੍ਹ, 9 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਇਸਤਰੀ ਵਿੰਗ ਨਾਲ ਜੁੜੀਆਂ ਹੋਰ ਸੀਨੀਅਰ ਬੀਬੀਆਂ ਨੂੰ ਜਥੇਬੰਦਕ ਢਾਂਚੇ ਵਿਚ ਅਤੇ 5 ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿਤਾ। ਅੱਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਤੋਂ ਜਾਰੀ ਸੂਚੀ ਅਨੁਸਾਰ ਜਿਨ੍ਹਾਂ ਬੀਬੀਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਵਿਚ ਬੀਬੀ ਨਵਦੀਪ ਕੌਰ ਸੰਧੂ ਸ਼੍ਰੀ ਮੁਕਤਸਰ ਸਾਹਿਬ, ਬੀਬੀ ਨਿਰਮਲ ਕੌਰ ਸੇਖੋਂ ਚੰਡੀਗੜ• ਅਤੇ ਬੀਬੀ ਹਰਭਜਨ ਕੌਰ ਪਟਿਆਲਾ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਬੀਬੀ ਹਰਜੀਤ ਕੌਰ ਹਰਿਆਉੂ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਸੁਰਜੀਤ ਕੌਰ ਲੁਧਿਆਣਾ, ਦਵਿੰਦਰ ਕੌਰ ਗਿੱਲ ਬਟਾਲਾ, ਬੀਬੀ ਦਰਸ਼ਨ ਕੌਰ ਬਰਾੜ ਮੋਗਾ ਅਤੇ ਬੀਬੀ ਮਹਿੰਦਰ ਕੌਰ ਪਟਿਆਲਾ ਨੂੰ ਸਕੱਤਰ ਬਣਾਇਆ ਗਿਆ ਹੈ।