ਸਟੇਟ ਅਵਾਰਡੀ ਭਾਗ ਸਿੰਘ ਨੇ ਵੀ ਕੀਤਾ ਅਪਣਾ ਅਵਾਰਡ ਵਾਪਸ ਕਰਨ ਦਾ ਐਲਾਨ
Published : Dec 10, 2020, 4:45 pm IST
Updated : Dec 10, 2020, 6:58 pm IST
SHARE ARTICLE
Bhag Singh
Bhag Singh

ਉਹਨਾਂ ਦਾ ਅਵਾਰਡ ਚਾਹੇ ਸਟੇਟ ਦਾ ਅਵਾਰਡ ਹੀ ਹੈ ਪਰ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਨਾਮ ਵੀ ਇਸ ਸੰਘਰਸ਼ ਵਿਚ ਪਵੇ।

 ਨਵੀਂ ਦਿੱਲੀ - ਕਿਸਾਨ ਦਿੱਲੀ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ਼ ਲਗਾਤਾਰ ਡਟੇ ਹੋਏ ਹਨ ਤੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਰ ਪਾਸੇ ਤੋਂ ਸਮਰਥਨ ਮਿਲ ਰਿਹਾ ਹੈ। ਪੰਜਾਬੀ ਗਾਇਕਾਂ ਤੋਂ ਲੈ ਕੇ ਖਿਡਾਰੀਆਂ ਤੱਕ ਸਭ ਕਿਸਾਨਾਂ ਦਾ ਸਾਥ ਦੇ ਰਹੇ ਹਨ ਤੇ ਖਿਡਾਰੀਆਂ ਨੇ ਇਸ ਸੰਘਰਸ਼ ਲਈ ਆਪਣੇ ਅਵਾਰਡ ਵੀ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਸਾਬਕਾ ਸਟੇਟ ਡਰੱਗਜ਼ ਕੰਟਰੋਲਰ ਪੰਜਾਬ, ਸਟੇਟ ਅਵਾਰਡੀ ਭਾਗ ਸਿੰਘ ਨੇ ਵੀ ਆਪਣਾ ਅਵਾਰਡ ਵਾਪਸ ਕਰਨ ਦੀ ਠਾਨ ਲਈ ਹੈ

Bhag Singh Bhag Singh

ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਅਵਾਰਡ ਚਾਹੇ ਸਟੇਟ ਦਾ ਅਵਾਰਡ ਹੀ ਹੈ ਪਰ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਨਾਮ ਵੀ ਇਸ ਸੰਘਰਸ਼ ਵਿਚ ਪਵੇ। ਉਹਨਾਂ ਦਾ ਕਹਿਣਾ ਹੈ ਕਿ ਮੇਰੀ ਇਹ ਅਵਾਰਡ ਵਾਪਸੀ ਤਾਕਤਵਰ ਹੂਕਮਰਾਨਾਂ ਦੀ ਹਉਮੇ ਦੀ ਅੱਗ ਦੇ ਧੂਏ ਦੇ ਇਕ ਕਿਣਕੇ ਬਰਾਬਰ ਹੀ ਸਿੱਧ ਹੋਵੇਗੀ ਪਰ ਮੇਰੀ ਜਮੀਰ ਨੂੰ ਮਰਨ ਤੋਂ ਬਚਾਉਣ ਲਈ ਇਕ ਜੀਵਨ ਰਾਖਸ਼ਕ ਦਵਾਈ ਵਾਂਗ ਜਰੂਰ ਸਹਾਈ ਹੋਵੇਗੀ ਕਿਉਂਕਿ ਜਮੀਰ ਦੀ ਮੌਤ ਹੀ ਇਨਸਾਨ ਦੀ ਅਸਲੀ ਮੌਤ ਹੁੰਦੀ ਹੈ। ਭਾਗ ਸਿੰਘ ਨੇ ਆਪਣਾ ਅਵਾਰਡ ਵਾਪਸ ਕਰਨ ਲਈ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ। 

ਭਾਗ ਸਿੰਘ ਵੱਲੋਂ ਲਿਖਿਆ ਪੱਤਰ 
''ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ''
ਗੁਰੂ ਸਾਹਿਬ ਦੇ ਫੁਰਮਾਨ ਤਹਿਤ ਕਿਸਾਨ/ਕਿਰਤੀਆਂ ਦੇ ਹੱਕ ਵਿਚ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ
ਵਿਰੁੱਧ ਮੇਰਾ ਪੰਜਾਬ ਸਰਕਾਰ ਨੂੰ ਆਪਣਾ ਸਟੇਟ ਐਵਾਰਡ ਘੋਸ਼ਣਾ ਉਸ ਦਲੇਰ ਚਿੜੀ ਦੇ ਉਸ ਹੰਬਲੇ ਤੋਂ ਪ੍ਰੇਰਿਤ ਹੈ, ਜੋ ਜੰਗਲ ਵਿਚ ਲੱਗੀ ਅੱਗ ਨੂੰ ਸ਼ਾਂਤ ਕਰਨ ਲਈ ਆਪਣੀ ਚੁੰਝ ਵਿਚ ਕੁੱਝ ਪਾਣੀ ਦੀਆਂ ਬੂੰਦਾਂ ਦੂਰ ਇਕ ਛੱਪੜ ਵਿਚੋਂ ਭਰ-ਭਰ ਕੇ ਲਿਆਉਂਦੀ ਰਹੀ ਅਤੇ ਅੱਗ ਤੇ ਪਾਉਂਦੀ ਰਹੀ, ਜਦੋਂ ਇਕ ਤਮਾਸ਼ਬੀਨ ਬਾਂਦਰ ਨੇ ਉਸ ਨੂੰ ਤੰਜ ਕੱਸਦਿਆਂ ਪੁੱਛਿਆ ''ਕਿ ਤੂੰ ਸਮਝਦੀ ਹੈ ਕਿ ਤੇਰੇ ਇੰਝ ਕਰਨ ਨਾਲ ਇਸ ਜੰਗਲ ਵਿਚ ਲੱਗੀ ਅੱਗ ਸ਼ਾਂਤ ਹੋ ਜਾਵੇਗੀ ਤਾਂ ਉਸ ਦਲੇਰ ਚਿੜੀ ਨੇ ਅੱਗੋ ਜਵਾਬ ਦਿੱਤਾ, ਮੈਨੂੰ ਪਤਾ ਹੈ ਕਿ ਮੇਰੇ ਇਸ ਹੰਭਲੇ ਨਾਲ ਅੱਗ ਨੇ ਸ਼ਾਂਤ ਨਹੀਂ ਹੋਣਾ ਪਰ ਮੇਰਾ ਨਾਂ ਜੰਗਲ ਦੀ ਅੱਗ ਬਝਾਉਣ ਵਾਲਿਆਂ ਵਿਚ ਲਿਖਿਆ ਜਾਵੇਗਾ ਤੇ ਤੇਰਾ ਨਾਂ ਤਮਾਸ਼ਬੀਨਾਂ ਦੀ ਸੂਚੀ ਵਿਚ। ਸੋ ਮੇਰਾ ਵੀ ਇਹ ਮੰਨਣਾ ਹੈ ਕਿ ਮੇਰੀ ਇਹ ਅਵਾਰਡ ਵਾਪਸੀ ਤਾਕਤਵਰ ਹੂਕਮਰਾਨਾਂ ਦੀ ਹਉਮੇ ਦੀ ਅੱਗ ਦੇ ਧੂਏ ਦੇ ਇਕ ਕਿਣਕੇ ਬਰਾਬਰ ਹੀ ਸਿੱਧ ਹੋਵੇਗੀ ਪਰ ਮੇਰੀ ਜਮੀਰ ਨੂੰ ਮਰਨ ਤੋਂ ਬਚਾਉਣ ਲਈ ਇਕ ਜੀਵਨ ਰਾਖਸ਼ਕ ਦਵਾਈ ਵਾਂਗ ਜਰੂਰ ਸਹਾਈ ਹੋਵੇਗੀ ਕਿਉਂਕਿ ਜਮੀਰ ਦੀ ਮੌਤ ਹੀ ਇਨਸਾਨ ਦੀ ਅਸਲੀ ਮੌਤ ਹੁੰਦੀ ਹੈ। 
ਸੋ ਸਾਡੇ ਸੰਘਰਸ਼ਸ਼ੀਲ ਵੀਰੋ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਤੁਹਾਡੇ ਨਾਲ ਹਨ ਅਤੇ ਉਹ ਦਿਨ ਬਹੁਤ ਹੀ ਨਜ਼ਦੀਕ ਹੈ ਜਦੋਂ ਤੁਸੀਂ ਸੰਘਰਸ਼ ਫਤਿਹ ਕਰ ਕੇ ਆਪਣੇ-ਆਪਣੇ ਘਰਾਂ ਨੂੰ ਪਰਤੋਗੇ ਅਤੇ ਅਸੀਂ ਤੁਹਾਡਾ ਪਲਕਾਂ ਵਿਛਾ ਕੇ ਇੰਤਜ਼ਾਰ ਵਿਚ ਖੜ੍ਹੇ ਹੋਵਾਂਗੇ। 
ਵਾਹਿਗੁਰੂ ਜੀ ਸਮੂਹ ਸੰਘਰਸ਼ਕਾਰੀ ਜੋਧਿਆਂ ਦੇ ਅੰਗ ਸੰਗ ਰਹਿਣਾ ਜੀ।
ਗੁਰੂ ਫਤਿਹ 
ਨਿਮਾਣਾ ਸ਼ੁੱਭਚਿੰਤਕ
ਭਾਗ ਸਿੰਘ
ਸਾਬਕਾ ਸਟੇਟ ਡਰੱਗਜ਼ ਕੰਟਰੋਲਰ ਪੰਜਾਬ, ਸਟੇਟ ਅਵਾਰਡੀ, 2008 
9872665192

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement