
ਸੁਖਬੀਰ ਬਾਦਲ ਦੇ ਵਾਰੰਟ ਹਾਈ ਕੋਰਟ ਵਲੋਂ ਰੱਦ
ਚੰਡੀਗੜ੍ਹ, 9 ਦਸੰਬਰ (ਸੁਰਜੀਤ ਸਿੰਘ ਸੱਤੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਅਦਾਲਤ ਵਲੋਂ ਉਨ੍ਹਾਂ ਦੇ ਜਾਰੀ ਕੀਤੇ ਜ਼ਮਾਨਤੀ ਵਾਰੰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿਤੇ ਹਨ। ਇਸ ਨਾਲ ਹੀ ਹਾਈ ਕੋਰਟ ਨੇ ਬਾਦਲ ਵਿਰੁਧ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰ ਕੇ ਪੁਛਿਆ ਹੈ ਕਿ ਹੇਠਲੀ ਅਦਾਲਤ ਵਿਚ ਚਲ ਰਹੀ ਕਾਰਵਾਈ ਤੋਂ ਰੋਕ ਕਿਉਂ ਨਾ ਸੱਦ ਦਿਤੀ ਜਾਵੇ। ਸੁਖਬੀਰ ਅਪਣੇ ਵਿਰੁਧ ਵਿਚਾਰ ਅਧੀਨ ਹਤਕ ਸ਼ਿਕਾਇਤ ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚ ਕੀਤੀ ਸੀ। ਐਡਵੋਕੇਟ ਐਚ.ਐਸ ਬਰਾੜ ਰਾਹੀਂ ਦਾਖ਼ਲ ਪਟੀਸ਼ਨ ਵਿਚ ਸ਼ਿਕਾਇਤ ਤੇ ਵਾਰੰਟ ਨੂੰ ਚੁਨੌਤੀ ਦਿੰਦੀ ਮੰਗ 'ਤੇ ਬੁਧਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਵਾਰੰਟ ਰੱਦ ਕਰ ਦਿਤੇ ਹਨ।
image