
ਕਰੀਬ ਡੇਢ ਸਾਲ ਤੋਂ ਵਿਪਾਸਨਾ ਇੰਸਾਂ ਚੱਲ ਰਹੀ ਛੁੱਟੀ 'ਤੇ
ਚੰਡੀਗੜ੍ਹ - ਬੇਅਦਬੀ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ ਟੀਮ ਅੱਜ ਫਿਰ ਡੇਰਾ ਸਿਰਸਾ ਪਹੁੰਚੀ। ਆਈ.ਜੀ.ਐਸ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਐਸ.ਆਈ.ਟੀ. ਨੇ ਡੇਰੇ ਦੇ ਉਪ ਚੇਅਰਮੈਨ ਪੀ.ਆਰ. ਨੈਨ ਤੋਂ ਪੁ4ਛਗਿੱਛ ਕੀਤੀ। ਐਸ.ਆਈ.ਟੀ ਨੇ ਡਾਕਟਰ ਨੈਨ ਤੋਂ ਕਰੀਬ ਸਾਢੇ 4 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਐਸ.ਆਈ.ਟੀ. ਦੁਆਰਾ ਪੀ.ਆਰ. ਨੈਨ ਨੂੰ ਕਈ ਸਵਾਲ ਪੁੱਛੇ ਗਏ, ਜਿਸ ਵਿਚ 75 ਸਵਾਲਾਂ ਦੇ ਜਵਾਬ ਦਿੱਤੇ ਗਏ। ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅੱਜ ਫਿਰ ਐਸ.ਆਈ.ਟੀ. ਅੱਗੇ ਪੇਸ਼ ਨਹੀਂ ਹੋਈ।
SIT
ਉੱਥੇ ਹੀ ਡੇਰਾ ਸਚਾ ਸੌਦਾ ਦੇ ਵਕੀਲ ਨੇ ਐੱਸਆਈਟੀ ਦੀ ਜਾਂਚ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋ ਚੁੱਕੀ ਹੈ ਤੇ ਹੁਣ ਐਸਆਈਟੀ ਫਿਰ ਜਾਂਚ ਕਰ ਰਹੀ ਹੈ। ਡੇਰਾ ਸੱਚਾ ਸੌਦਾ ਵੱਲੋਂ ਉਨ੍ਹਾਂ ਦੇ ਵਕੀਲ ਕੇਵਲ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਐੱਸ.ਆਈ.ਟੀ. ਨੂੰ ਦੱਸਿਆ ਕਿ ਉਹ ਜੋ ਵੀ ਜਵਾਬ ਚਾਹੁੰਦੇ ਹਨ ਅਸੀਂ ਦੇਣ ਲਈ ਤਿਆਰ ਹਾਂ। ਐਸ.ਆਈ.ਟੀ ਨੇ ਡਾ: ਨੈਨ ਤੋਂ ਪੁੱਛਗਿੱਛ ਕੀਤੀ ਹੈ।
ਅਸੀਂ ਹੋਰ ਪੁੱਛਗਿੱਛ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ 'ਤੇ ਲਗਾਏ ਗਏ ਦੋਸ਼ ਗਲਤ ਹਨ, ਸੀ.ਬੀ.ਆਈ. ਇਸ ਮਾਮਲੇ 'ਚ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਅਗਲੀ ਜਾਂਚ ਦੇ ਹੁਕਮ ਦਿੱਤੇ ਹਨ, ਮੁੜ ਜਾਂਚ ਨਹੀਂ ਹੋ ਸਕਦੀ। ਸੀ.ਬੀ.ਆਈ. ਜਾਂਚ ਵਿਚ ਬੇਕਸੂਰ ਸਾਬਤ ਹੋਇਆ ਹੈ। ਡੇਰੇ ਦੇ ਵਕੀਲ ਨੇ ਕਿਹਾ ਕਿ ਜਾਂਚ ਗਲਤ ਦਿਸ਼ਾ 'ਚ ਜਾ ਰਹੀ ਹੈ। ਇਸ ਮਾਮਲੇ 'ਤੇ ਸਿਆਸਤ ਹੋ ਰਹੀ ਹੈ।