ਖ਼ਬਰਾਂ |

ਤਾਜ਼ਾ |

ਜ਼ਿਲ੍ਹੇ 'ਚ ਮੱਛਰਾਂ ਦਾ ਕਹਿਰ ਘਟਿਆ, ਡੇਂਗੂ ਦੇ 20 ਮਰੀਜ਼ ਆਏ ਸਾਹਮਣੇ
Published : Dec 10, 2022, 12:06 am IST
Updated : Dec 10, 2022, 12:06 am IST
SHARE ARTICLE
image
image

ਜ਼ਿਲ੍ਹੇ 'ਚ ਮੱਛਰਾਂ ਦਾ ਕਹਿਰ ਘਟਿਆ, ਡੇਂਗੂ ਦੇ 20 ਮਰੀਜ਼ ਆਏ ਸਾਹਮਣੇ

ਲੁਧਿਆਣਾ , 9 ਦਸੰਬਰ(ਗਿੱਲ) : ਮਹਾਨਗਰ 'ਚ ਡੇਂਗੂ ਦੇ ਮੱਛਰ ਦਾ ਕਹਿਰ ਪਹਿਲਾਂ ਤੋਂ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ | ਸਥਾਨਕ ਪ੍ਰਮੁੱਖ ਹਸਪਤਾਲਾਂ 'ਚ ਡੇਂਗੂ ਦੇ 20 ਦੇ ਲਗਭਗ ਮਰੀਜ਼ ਸਾਹਮਣੇ ਆਏ | ਇਨ੍ਹਾਂ 'ਚੋਂ 8 ਦੀ ਰਿਪੋਰਟ ਪਾਜ਼ੇਟਿਵ ਆਈ ਦੱਸੀ ਜਾਂਦੀ ਹੈ | ਪਾਜ਼ੇਟਿਵ ਮਰੀਜ਼ਾਂ 'ਚ 5 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 12 ਮਰੀਜ਼ਾਂ ਨੂੰ  ਸ਼ੱਕੀ ਸ਼੍ਰੇਣੀ 'ਚ ਰੱਖਿਆ ਗਿਆ ਹੈ | ਸਿਹਤ ਵਿਭਾਗ ਵੱਲੋਂ ਹੁਣ ਤੱਕ 1838 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ | ਇਨ੍ਹਾਂ 'ਚੋਂ 1061 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 777 ਮਰੀਜ਼ ਦੂਜੇ ਜ਼ਿਲਿ੍ਹਆਂ ਆਦਿ ਨਾਲ ਸਬੰਧਿਤ ਹਨ |ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ਵੱਧਣ ਕਾਰਨ ਮੱਛਰ ਦਾ ਕਹਿਰ ਪਹਿਲਾਂ ਤੋਂ ਘੱਟ ਹੋਇਆ ਹੈ ਪਰ ਬੀਤੇ ਦਿਨੀਂ ਹੋਏ ਸਰਵੇ ਦੌਰਾਨ ਇਹ ਸਾਹਮਣੇ ਆ ਚੁੱਕਾ ਹੈ ਕਿ ਸਰਦੀ ਵੱਧਣ 'ਤੇ ਮੱਛਰ ਘਰਾਂ ਦੇ ਅੰਦਰ ਸ਼ਰਨ ਲੈਂਦਾ ਹੈ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ  ਪਾਜ਼ੇਟਿਵ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਇਹ ਵੀ ਇਕ ਕਾਰਨ ਹੈ ਕਿ ਸਰਦੀ ਵੱਧਣ ਦੇ ਬਾਵਜੂਦ ਡੇਂਗੂ ਦੇ ਮਰੀਜ਼ ਸਾਹਮਣੇ ਆਉਂਦੇ ਰਹਿੰਦੇ ਹਨ | ਇਸ ਲਈ ਲੋਕਾਂ ਨੂੰ  ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਮੱਛਰਾਂ ਦੇ ਪ੍ਰਤੀਰੋਧਕਾਂ ਦਾ ਇਸਤੇਮਾਲ ਕਰਨ, ਮੱਛਰ ਭਜਾਉਣ ਦੇ ਉਪਕਰਨ ਲਗਾਉਣ | ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਜ਼ਿਆਦਾਤਰ ਦਿਨ 'ਚ ਕੱਟਦਾ ਹੈ ਅਤੇ ਸਵੇਰੇ ਸ਼ਾਮ ਨੂੰ  ਜ਼ਿਆਦਾ ਸਰਗਰਮ ਹੁੰਦਾ ਹੈ | ਇਸ ਤੋਂ ਕੁੱਝ ਦਿਨ ਹੋਰ ਬਚਾਅ ਰੱਖਣ ਦੀ ਲੋੜ ਹੈ |

SHARE ARTICLE

ਏਜੰਸੀ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement