ਖਰੜ ਤੋਂ ਰਾਹੁਲ ਨਾਂਅ ਦੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਸੈਕਟਰ 26 ਦੀ ਟਿੰਬਰ ਮਾਰਕੀਟ ਵਿੱਚ ਹੋਏ ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀ ਇੰਦਰਪ੍ਰੀਤ ਉਰਫ਼ ਪੈਰੀ ਦੇ ਕਤਲ ਮਾਮਲੇ ਵਿੱਚ ਅਹਿਮ ਗ੍ਰਿਫ਼ਤਾਰੀ ਕੀਤੀ ਹੈ। ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਰਾਹੁਲ ਨੂੰ ਖਰੜ ਤੋਂ ਕਾਬੂ ਕੀਤਾ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਰਾਹੁਲ ਇਸ ਕਤਲ ਕਾਂਡ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ। ਪੁਲਿਸ ਮੁਤਾਬਕ, ਰਾਹੁਲ ਨੇ ਪੈਰੀ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ 'ਲੌਜਿਸਟਿਕਸ' (Logistics) ਭਾਵ ਰਹਿਣ-ਸਹਿਣ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਸੀ।
ਜ਼ਿਕਰਯੋਗ ਹੈ ਕਿ ਬੀਤੀ 1 ਦਸੰਬਰ ਨੂੰ ਸੈਕਟਰ 26 ਦੀ ਟਿੰਬਰ ਮਾਰਕੀਟ ਵਿੱਚ ਇੰਦਰਪ੍ਰੀਤ ਪੈਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਰਾਹੁਲ ਦੀ ਗ੍ਰਿਫ਼ਤਾਰੀ ਨੂੰ ਕੇਸ ਸੁਲਝਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
