11 ਦੇਸ਼ਾਂ ਦੇ ਵਫ਼ਦ ਨੇ ਐਲ.ਪੀ.ਯੂ. ਦੇ ਸਾਲਾਨਾ ਸਮਾਗਮ 'ਚ ਕੀਤੀ ਸ਼ਿਰਕਤ
Published : Nov 21, 2017, 10:55 pm IST
Updated : Nov 21, 2017, 7:14 pm IST
SHARE ARTICLE

ਜਲੰਧਰ, 21 ਨਵੰਬਰ (ਸਤਨਾਮ ਸਿੰਘ ਸਿੱਧੂ) : 50 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਪਣੇ ਸਬੰਧਤ ਦੇਸ਼ਾਂ ਦੀ ਵਿਰਾਸਤ ਅਤੇ ਸਮਾਰੋਹਾਂ ਦੀ ਤਰਜ਼ਮਾਨੀ ਕਰਨ ਲਈ ਵਿਸ਼ਾਲ ਸਮੂਹਕ ਮੰਚ ਦੀ ਪੇਸ਼ਕਸ਼ ਕਰਦਿਆਂ ਲਵਲੀ ਪ੍ਰ੍ਰੋਫ਼ੈਸ਼ਨਲ ਯੂਨੀਵਰਸਟੀ ਨੇ ਸਾਲਾਨਾ ਅੰਤਰਰਾਸ਼ਟਰੀ ਫੈਸਟ 'ਵਨ ਵਰਲਡ' ਦਾ ਆਯੋਜਨ ਕੀਤਾ।ਇਸ ਸਾਲ ਦੋ ਦਿਨੀ ਫੈਸਟ ਦਾ ਅਠਵਾਂ ਐਡੀਸ਼ਨ ਤਿਉਹਾਰਾਂ ਅਤੇ ਸਮਾਰੋਹਾਂ ਦੇ ਵਿਸ਼ੇ 'ਤੇ ਹੈ। ਅਫ਼ਗ਼ਾਨਿਸਤਾਨ ਦੇ ਭਾਰਤ 'ਚ ਰਾਜਦੂਤ ਸ਼ੈਦਾ ਮੁਹੰਮਦ ਅਬਦਾਲੀ, ਗੈਬਾਨ ਦੇ ਰਾਜਦੂਤ ਡਿਜਿਰੇ ਕੋਸਬਾ, ਗੈਮਬਿਆ ਦੀ ਰਾਜਦੂਤ ਜੈਨਬਾ ਜਗਨੇ, ਨਾਈਜੀਰੀਆ ਦੇ ਹਾਈ ਕਮੀਸ਼ਨ ਦੇ ਮੰਤਰੀ ਅਲਾਟਿਸ ਇਸਮਾਇਲ ਆਯੋਬਾਮੀ, ਘਾਨਾ ਰਿਪਬਲਿਕ ਦੇ ਹਾਈ ਕਮਿਸ਼ਨਰ ਮਾਈਕਲ ਹਾਰੂਨ ਯਾਕ ਨਾਰਟੇ ਅਤੇ ਯੁਗਾਂਡਾ ਦੀ ਮਾਰਗਰੇਟ ਕੇ ਡੀ.ਸੀ. ਨੇ ਕੈਂਪਸ 'ਚ ਫੈਸਟ ਦਾ ਉਦਘਾਟਨ ਕੀਤਾ।ਫੈਸਟ ਦਾ ਸ਼ੁਭਾਅਰੰਭ ਦੋ ਕਿਲੋਮੀਟਰ ਲੰਮੀ ਰੰਗੀਨ ਸ਼ੋÎਭਾ ਯਾਤਰਾ ਨਾਲ ਹੋਇਆ, ਜਿਸ 'ਚ 50 ਤੋਂ ਵੱਧ ਅੰਤਰਰਾਸ਼ਟਰੀ ਝਾਂਕੀਆਂ ਸ਼ਾਮਲ ਸਨ। ਇਸ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅਪਣੇ-ਅਪਣੇ ਦੇਸ਼ਾਂ ਦੀ ਸੰਸਕ੍ਰਿਤਕ ਵਿਰਾਸਤ ਦਾ ਗੀਤ-ਸੰਗੀਤ ਨਾਲ ਪ੍ਰਦਰਸ਼ਨ ਵੀ ਕੀਤਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸ ਮੌਕੇ ਅਪਣੇ-ਅਪਣੇ ਦੇਸ਼ਾਂ ਨਾਲ ਸਬੰਧਤ ਗਹਿਣਿਆਂ-ਪੋਸ਼ਾਕਾਂ ਆਦਿ ਨੂੰ ਵੀ ਧਾਰਣ ਕੀਤਾ ਹੋਇਆ ਸੀ।


ਮੁੱਖ ਮਹਿਮਾਨਾਂ ਦਾ ਸਵਾਗਤ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਐਲ.ਪੀ.ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ, ''ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਰ ਸਾਲ ਵੱਖਰੇ-ਵੱਖਰੇ ਥੀਮ 'ਤੇ ਇਹੋ ਜਿਹੇ ਸਮਾਗਮ ਮਨਾਉਣ ਲਈ ਪÎ੍ਰੇਰਿਤ ਕਰਦੇ ਰਹਿੰਦੇ ਹਾਂ ਤਾਂ ਜੋ ਉਹ ਹੋਰ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਸੰਸਕ੍ਰਿਤੀ ਬਾਰੇ ਚੰਗੀ ਤਰ੍ਹਾਂ ਜਾਣ ਸਕਣ ਅਤੇ ਵੈਸ਼ਵਿਕ ਨਾਗਰਿਕ ਬਣ ਜਾਣ।ਮਾਰੀਸ਼ਸ਼ ਤੋਂ ਆ ਕੇ ਐਲ.ਪੀ.ਯੂ. 'ਚ ਬੀ-ਫਾਰਮਾ ਦੀ ਪੜ੍ਹਾਈ ਕਰ ਰਿਹੇ ਅਰਵਿਨ ਸਿੰਘ ਸਹਾਦੇ ਨੇ ਕਿਹਾ, ''ਇਸ ਫੈਸਟ ਤੋਂ ਮੈਂ ਕਈ ਦੇਸ਼ਾਂ ਦੇ ਫੈਸਟ ਬਾਰੇ ਜਾਣ ਗਿਆ ਹਾਂ, ਜਿਵੇਂ ਕਿ ਆਈਵਰੀ ਕੋਸਟ ਦੇਸ਼ ਦੇ ਮਾਸਕ ਡਾਂਸ ਬਾਰੇ, ਲਿਸੋਥੋ ਕਿੰਗਡਮ ਦੇ ਮੋਰੀਜਾ ਆਰਟਸ, ਸ੍ਰੀਲੰਕਾ ਦੇ ਥਾਈ ਪੋਂਗਲ, ਰੌਸ਼ਨੀ ਦੇ ਤਿਉਹਾਰ ਪੋਂਗਲ ਅਤੇ ਮਹਾਤਮਾ ਬੁੱਧ ਨੂੰ ਸਮਰਪਤ ਐਸਲਾ ਪੇਰਾਹੇਰਾ ਦੇ ਬਾਰੇ।''

SHARE ARTICLE
Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement