11 ਮਹੀਨੇ ਤੋਂ ਸਾਊਦੀ ਅਰਬ 'ਚ ਫਸੇ ਨੌਜਵਾਨ ਨੂੰ ਵਾਪਸ ਪੰਜਾਬ ਲਿਆਂਦਾ
Published : Jan 24, 2018, 1:02 am IST
Updated : Jan 23, 2018, 7:32 pm IST
SHARE ARTICLE

ਐਸ.ਏ.ਐਸ. ਨਗਰ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ): 11 ਮਹੀਨੇ ਪਹਿਲਾਂ ਕੰਮ ਲਈ ਸਾਊਦੀ ਅਰਬ ਜਾ ਕੇ ਫਸੇ ਪੰਜਾਬ ਦੇ ਇਕ ਨੌਜਵਾਨ ਨੂੰ ਵਾਪਸ ਪੰਜਾਬ ਲਿਆਉਣ 'ਚ ਹੈਲਪਿੰਗ ਹੈਪਲੈਸ ਸੰਸਥਾ ਨੇ ਸਫ਼ਲਤਾ ਹਾਸਲ ਕੀਤੀ ਹੈ। ਸੰਸਥਾ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ. ਐਸ. ਨਗਰ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਾਊਦੀ ਅਰਬ ਵਿਚ ਫਸੇ ਨੌਜਵਾਨ ਗੁਰਵਿੰਦਰ ਸਿੰਘ (ਵਾਸੀ ਸੰਗਰੂਰ) ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦਸਿਆ ਕਿ ਸੰਸਥਾ ਕੋਲ ਹੁਣ ਵੀ 30 ਨੌਜਵਾਨਾਂ ਦੇ ਕੇਸ ਹਨ ਜੋ ਵਿਦੇਸ਼ਾਂ 'ਚ ਫਸੇ ਹੋਏ ਹਨ।ਇਸ ਮੌਕੇ ਸਾਊਦੀ ਅਰਬ ਤੋਂ ਪਰਤੇ ਨੌਜਵਾਨ ਗੁਰਵਿੰਦਰ ਸਿੰਘ ਨੇ ਅਪਣੀ ਹੱਡਬੀਤੀ ਦਸਦਿਆਂ ਕਿਹਾ ਕਿ ਉਹ 11 ਮਹੀਨੇ ਪਹਿਲਾਂ ਇਕ ਏਜੰਟ ਦੇ ਰਾਹੀਂ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ। ਏਜੰਟ ਨੇ ਉਸ ਤੋਂ 1 ਲੱਖ ਰੁਪਏ ਲਏ ਸਨ। ਉਸ ਦਾ ਕੰਮ ਉਥੇ ਸਟੀਲ ਫਿਕਸਿੰਗ ਦਾ ਸੀ। ਉਸ ਨੇ ਕਿਹਾ ਕਿ ਏਅਰਪੋਰਟ 'ਤੇ ਹੀ ਉਸ ਦਾ ਪਾਸਪੋਰਟ ਤੇ ਸਾਰੇ ਕਾਗ਼ਜ਼ਾਤ ਲੈ ਲਏ ਗਏ। ਪਹਿਲਾਂ ਉਸ ਤੋਂ ਕੰਪਨੀ ਵਿਚ 2 ਮਹੀਨੇ ਕੰਮ ਕਰਵਾਇਆ ਗਿਆ, ਫਿਰ ਸ਼ਹਿਰ ਤੋਂ ਦੂਰ ਇਕ ਫਾਰਮ 'ਤੇ ਕੰਮ ਕਰਵਾਉਣ ਲਈ ਲੈ ਗਏ। ਜਦੋਂ ਉਸ ਨੇ ਕੰਮ ਦੇ ਪੈਸੇ ਮੰਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਦੇ ਏਜੰਟ ਨੂੰ ਸਾਰੇ ਸਾਲ ਦੇ ਪੈਸੇ ਦੇ ਦਿਤੇ ਹਨ।


ਗੁਰਵਿੰਦਰ ਸਿੰਘ ਨੇ ਕਿਹਾ ਕਿ 6 ਮਹੀਨੇ ਤਕ ਉਹ ਬਿਨਾਂ ਪੈਸੇ ਤੋਂ ਕੰਮ ਕਰਦਾ ਰਿਹਾ ਪਰ ਜਦੋਂ ਉਸ ਨੇ ਕੰਮ ਕਰਨ ਤੋਂ ਨਾਂਹ ਕੀਤੀ ਤਾਂ ਉਸ ਨਾਲ ਕੁੱਟਮਾਰ ਸ਼ੁਰੂ ਹੋ ਗਈ ਅਤੇ ਉਸ ਨੂੰ ਖਾਣਾ ਮਿਲਣਾ ਵੀ ਬੰਦ ਹੋ ਗਿਆ। ਉਸ ਨੇ ਫ਼ੋਨ 'ਤੇ ਅਪਣੇ ਘਰ ਵਾਲਿਆਂ ਨੂੰ ਸਾਰੇ ਹਾਲਾਤ ਦੱਸੇ ਅਤੇ ਕਿਹਾ ਕਿ ਜੇਕਰ ਉਸ ਨੂੰ ਛੇਤੀ ਵਾਪਸ ਨਾ ਲਿਆਂਦਾ ਤਾਂ ਉਹ ਜਿਉਂਦਾ ਨਹੀਂ ਬਚੇਗਾ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨਾਲ ਮੁਲਾਕਾਤ ਕੀਤੀ। ਇਸ ਤੋਂ ਦੋ ਦਿਨ ਬਾਅਦ ਹੀ ਭਾਰਤੀ ਅੰਬੈਂਸੀ ਤੋਂ ਉਸ ਕੋਲ ਇਕ ਅਫ਼ਸਰ ਤੇ ਡਾਕਟਰ ਆਏ ਜੋ ਉਸ ਨੂੰ ਹਸਪਤਾਲ ਲੈ ਗਏ। 10 ਦਿਨਾਂ ਬਾਅਦ ਉਹ ਅਪਣੇ ਘਰ ਆ ਗਿਆ। ਇਸ ਮੌਕੇ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਭਾਰਤੀ ਰਾਜਦੂਤ ਅਹਿਮਦ ਜਾਵੇਦ ਨਾਲ ਫ਼ੋਨ 'ਤੇ ਰਾਬਤਾ ਕਾਇਮ ਕੀਤਾ ਅਤੇ ਤੁਰਤ ਮਦਦ ਦੀ ਅਪੀਲ ਕੀਤੀ ਜਿਸ ਦੇ ਸਦਕਾ ਗੁਰਵਿੰਦਰ ਸਿੰਘ ਅਪਣੇ ਘਰ ਵਾਪਸ ਆ ਸਕਿਆ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਤਨਖ਼ਾਹ ਵੀ ਉਸ ਨੂੰ ਦਿਵਾਈ ਗਈ ਹੈ ਅਤੇ ਏਜੰਟ ਵਿਰੁਧ ਬਣਦੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਸੰਸਥਾ ਦੇ ਸਕੱਤਰ ਕੁਲਦੀਪ ਸਿੰਘ, ਗੁਰਪਾਲ ਸਿੰਘ ਮਾਨ, ਸ਼ਿਵ ਕੁਮਾਰ ਸਲਾਹਕਾਰ, ਤਲਵੀਰ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement