ਜਾਣੋ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਪੂਰਾ ਮਾਮਲਾ
Published : Jan 11, 2019, 4:00 pm IST
Updated : Apr 10, 2020, 10:00 am IST
SHARE ARTICLE
Ram Chander and Gurmit Ram Rahim
Ram Chander and Gurmit Ram Rahim

ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਅੱਜ  ਪੰਚਕੁਲਾ ਦੀ ਸੀਬਆਈ ਦੀ ਅਦਾਲਤ ਨੇ ਪੱਤਰਕਾਰ ਰਾਮਚੰਦਰ...

ਚੰਡੀਗੜ੍ਹ :  ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਅੱਜ  ਪੰਚਕੁਲਾ ਦੀ ਸੀਬਆਈ ਦੀ ਅਦਾਲਤ ਨੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ। ਜਿਸ ਤੋਂ ਬਾਅਦ ਹੁਣ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਸਜ਼ਾ ਵਿਚ ਵਾਧਾ ਹੋਵੇਗਾ। ਦਰਅਸਲ ਪੱਤਰਕਾਰ ਰਾਮਚੰਦਰ ਛੱਤਰਪਤੀ ਸਿਰਸਾ ਤੋਂ 'ਪੂਰਾ ਸੱਚ' ਨਾਂ ਦਾ ਅਖ਼ਬਾਰ ਕੱਢਦੇ ਸਨ ਤੇ ਆਪਣੇ ਅਖ਼ਬਾਰ ਰਾਹੀਂ ਹੀ ਉਨ੍ਹਾਂ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਹਰ ਕਾਲੀ ਕਰਤੂਤ ਤੋਂ ਪਰਦਾ ਚੁੱਕਿਆ।

 

ਦੱਸ ਦੇਈਏ ਕਿ ਛੱਤਰਪਤੀ ਹੀ ਉਹੀ ਪੱਤਰਕਾਰ ਸਨ ਜਿਨ੍ਹਾਂ ਨੇ ਦੋ ਪੀੜਤ ਸਾਧਵੀਆਂ ਦੀ ਚਿਠੀ ਨੂੰ ਆਪਣੇ ਅਖਬਾਰ ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਚਿਠੀ ਦੇ ਅਧਾਰ 'ਤੇ ਹੀ ਡੇਰਾ ਮੁਖੀ ਵਿਰੁੱਧ ਬਲਾਤਕਾਰ ਦਾ ਮਾਮਲਾ ਚੱਲਿਆ ਸੀ ਤੇ ਹੁਣ ਉਹ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਛੱਤਰਪਤੀ ਵੱਲੋਂ ਖਬਰ ਛਾਪਣ ਤੋਂ ਬਾਅਦ ਸੌਦਾ ਸਾਧ ਦੇ ਗੁੰਡੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਸਨ ਪਰ ਛੱਤਰਪਤੀ ਨੇ ਹਾਰ ਨਾ ਮੰਨੀ ਤੇ ਨਿਡਰ ਹੋ ਡੇਰਾ ਮੁਖੀ ਦੇ ਕਾਲੇ ਕਾਰਨਾਮਿਆਂ ਨੂੰ ਜੱਗ ਜਾਹਿਰ ਕਰਦੇ ਰਹੇ।

ਸਾਲ 2001 ਦੌਰਾਨ ਰਾਮਚੰਦਰ ਛੱਤਰਪਤੀ ਨੇ ਡੇਰਾ ਸਿਰਸਾ ਵਿਰੁੱਧ ਸ਼ਰਧਾਲੂਆਂ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਖ਼ਬਰਾਂ ਛਾਪੀਆਂ ਸਨ। ਡੇਰੇ ਵਿਰੁੱਧ ਆਵਾਜ਼ ਚੁੱਕਣ 'ਤੇ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਛੱਤਰਪਤੀ ਨੂੰ ਉਨ੍ਹਾਂ ਸਾਧਵੀਆਂ ਦੀ ਚਿੱਠੀ ਮਿਲੀ ਜਿਸ ਵਿੱਚ ਗੁਰਮੀਤ ਰਾਮ ਰਹੀਮ ਵਿਰੁੱਧ ਬਲਾਤਕਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੱਤਰਪਤੀ ਨੇ ਇਸ ਨੂੰ ਅਖ਼ਬਾਰ ਵਿੱਚ ਛਾਪਿਆ। ਇਸ ਤੋਂ ਬਾਅਦ ਛੱਤਰਪਤੀ ਨੂੰ ਕਾਫੀ ਧਮਕੀਆਂ ਮਿਲਣ ਲੱਗੀਆਂ। 24 ਅਕਤੂਬਰ, 2002 ਨੂੰ ਛੱਤਰਪਤੀ 'ਤੇ ਗੋਲ਼ੀਆਂ ਚਲਾਈਆਂ ਗਈਆਂ ਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

 

ਸਥਾਨਕ ਹਸਪਤਾਲ ਤੋਂ ਆਰਾਮ ਨਾ ਮਿਲਦਾ ਵੇਖ ਉਨ੍ਹਾਂ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਲਿਜਾਂਦਾ ਗਿਆ, ਜਿੱਥੇ ਛੱਤਰਪਤੀ ਦੀ ਮੌਤ ਹੋ ਗਈ। ਪਰਿਵਾਰ ਨੇ ਰਾਮ ਰਹੀਮ ਵਿਰੁੱਧ ਮਾਮਲਾ ਦਰਜ ਕਰਵਾਇਆ ਪਰ ਪੁਲਿਸ ਨੇ ਖ਼ਾਸ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਪੱਤਰਕਾਰ ਦੇ ਪੁੱਤਰ ਅੰਸ਼ੁਲ ਨੇ ਆਪਣੇ ਪਿਤਾ ਦੀ ਮੌਤ ਦਾ ਇਨਸਾਫ ਲੈਣ ਦੀ ਆਵਾਜ਼ ਬੁਲੰਦ ਕੀਤੀ। ਨਵੰਬਰ 2003 ਨੂੰ ਛਤਰਪਤੀ ਦੀ ਮੌਤ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ ਤੇ ਕੇਂਦਰੀ ਜਾਂਚ ਏਜੰਸੀ ਨੇ ਸਾਲ 2007 ਨੂੰ ਰਾਮ ਰਹੀਮ ਨੂੰ ਕਤਲ ਦੀ ਸਾਜ਼ਿਸ਼ ਰਚਣ ਦਾ ਮੁਲਜ਼ਮ ਮੰਨ ਲਿਆ ਸੀ।

ਜਿਸਦੇ ਚਲਦੇ ਅੱਜ ਕੇਸ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ ਹੁਣ 17 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement