
ਆਮ ਆਦਮੀ ਪਾਰਟੀ ਤੋਂ ਵੱਖ ਹੋ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਸਾਹਮਣੇ ਇੱਕ ਹੋਰ ਵੱਡੀ ਮੁਸ਼ਕਿਲ ਖੜੀ ਹੋ ਗਈ ਹੈ। ਖਹਿਰਾ ਦੇ ...
ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਵੱਖ ਹੋ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਸਾਹਮਣੇ ਇੱਕ ਹੋਰ ਵੱਡੀ ਮੁਸ਼ਕਿਲ ਖੜੀ ਹੋ ਗਈ ਹੈ। ਖਹਿਰਾ ਦੇ ਆਪਣੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਇਕ ਵੋਟਰ ਨੇ ਸੁਖਪਾਲ ਖਹਿਰਾ ਨੂੰ ਵਿਧਾਇਕ ਵੱਜੋਂ ਡਿਸਕੁਆਲੀਫਾਈ ਕਰਨ ਦੀ ਮੰਗ ਕੀਤੀ ਹੈ। ਹਲਕਾ ਭੁਲੱਥ ਦੇ ਅਧੀਨ ਆਉਂਦੇ ਪਿੰਡ ਮੇਟਲਾ ਦੇ ਵਾਸੀ ਹਰਸਿਮਰਨ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਚਿਠੀ ਲਿਖ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ।
ਸੁਖਪਾਲ ਖਹਿਰਾ
ਹਰਸਿਮਰਨ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਉਹ ਰਜਿਸਟਰਡ ਵੋਟਰ ਹੈ ਅਤੇ ਇਕ ਵੋਟਰ ਹੋਣ ਦੇ ਨਾਤੇ ਉਸਨੇ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਚੋ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਹਰਸਿਮਰਨ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਤੋਂ ਬਾਅਦ ਨਵੀ ਪਾਰਟੀ ਦੇ ਐਲਾਨ ਕਰ ਦਿੱਤਾ। ਅਜਿਹਾ ਕਰਕੇ ਖਹਿਰਾ ਨੇ ਸੰਵਿਧਾਨ 'ਚ 10 ਵੇਂ ਸ਼ਡਿਊਲ ਦੇ ਪੈਰਾ ਨੰਬਰ 2 ਅਨੁਸਾਰ ਅਯੋਗ ਕੀਤੇ ਜਾਣ ਦੀ ਯੋਗਤਾ ਪੂਰੀ ਕਰ ਦਿੱਤੀ ਹੈ।
ਸੁਖਪਾਲ ਖਹਿਰਾ
ਕਿਉਂ ਕਿ ਕੋਈ ਮੈਂਬਰ ਜੋ ਕਿਸੇ ਰਾਜਨੀਤਿਕ ਪਾਰਟੀ ਦੀ ਉਮੀਦਵਾਰੀ ਤੇ ਚੋਣ ਜਿੱਤਦਾ ਹੈ ਅਤੇ ਆਪਣੀ ਇੱਛਾ ਨਾਲ ਉਸੇ ਪਾਰਟੀ ਤੋਂ ਬਾਅਦ 'ਚ ਅਸਤੀਫਾ ਦੇ ਦਿੰਦਾ ਹੈ ਤਾ ਉਹ ਅਯੋਗ ਕੀਤੇ ਜਾਣ ਦੀ ਯੋਗਤਾ ਪੂਰੀ ਕਰ ਲੈਂਦਾ ਹੈ। ਹਰਸਿਮਰਨ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਉਸਦੀ ਪਟੀਸ਼ਨ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਪਰ ਇਸਦੇ ਉਲਟ ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ ਹੈ।