
ਭਾਜਪਾ ਦੇ ਸੂਬਾ ਆਗੂ ਮੱਖਣ ਜਿੰਦਲ ਨੇੇ ਪਾਰਟੀ ਛੱਡੀ
ਰਾਮਪੁਰਾ ਫੂਲ, 10 ਜਨਵਰੀ (ਹਰਿੰਦਰ ਬੱਲੀ): ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੱਖਣ ਜਿੰਦਲ ਨੇ ਪਾਰਟੀ ਛੱਡਣ ਬਾਰੇ ਅਪਣੇ ਵਲੋਂ ਸ਼ੁਰੂ ਕੀਤੇ ਘਟਨਾਕ੍ਰਮ ਦੀ ਦੂਜੀ ਝਾਕੀ ਖੇਡੀ ਜਿਸ ਉਤੇ ਅਮਲ ਕਰਨ ਲਈ ਉਹ ਭਾਕਿਯੂ ਏਕਤਾ ਉਗਰਾਹਾਂ ਵਲੋਂ ਦਿਤੇ ਜਾ ਰਹੇ ਧਰਨੇ ਵਿਚ ਪੁੱਜ ਕੇ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ ਨਾਲ ਜਥੇਬੰਦੀ ਦਾ ਝੰਡਾ ਫੜ ਕੇ ਕਿਸਾਨ ਮੰਗਾਂ ਦੇ ਹੱਕ ਵਿਚ ਨਾਹਰੇਬਾਜ਼ੀ ਵੀ ਕੀਤੀ |
ਕਿਸਾਨ ਜਥੇਬੰਦੀ ਵਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਭਾਜਪਾ ਆਗੂ ਮੱਖਣ ਜਿੰਦਲ ਨੇ ਧਰਨੇ ਦੌਰਾਨ ਅਪਣੇ ਭਾਸ਼ਣ ਰਾਹੀਂ ਯਕੀਨ ਦਵਾਇਆ ਕਿ ਉਹ ਕਿਸਾਨੀ ਮੰਗਾਂ ਦੀ ਹਮਾਇਤ ਅਤੇ ਪਾਰਟੀ ਸਰਗਰਮੀਆਂ ਤੋਂ ਕਿਨਾਰਾ ਕਰਦੇ ਹਨ ਜਦਕਿ ਜਥੇਬੰਦੀਆਂ ਕਾਲੇ ਕਾਨੂੰਨਾਂ ਵਿਰੁਧ ਵਿੱਢੇ ਕਿਸਾਨ ਅੰਦੋਲਨ ਵਿਚ ਉਨ੍ਹਾਂ ਦੀ ਜੋ ਵੀ ਡਿਊਟੀ ਲਾਵੇਗੀ, ਉਸ ਵਿਚ ਉਹ ਹਾਜ਼ਰ ਹੋਣਗੇ |
ਦਸਣਯੋਗ ਹੈ ਕਿ ਕਿਸਾਨ ਅੰਦੋਲਨ ਦੇ ਦਬਾਅ ਸਦਕਾ ਇਸ ਤੋਂ ਪਹਿਲਾਂ ਜਿੰਦਲ ਨੇ ਬਿਨਾਂ ਕਿਸੇ ਨੂੰ ਸੰਬੋਧਨ ਕੀਤਾ ਇਕ ਲਾਈਨ ਦਾ ਅਸਤੀਫ਼ਾ ਉਕਤ ਕਿਸਾਨ ਜਥੇਬੰਦੀ ਨੂੰ ਭੇਜ ਦਿਤਾ ਸੀ ਜਿਸ ਵਿਚ ਕਿਸਾਨ ਅੰਦੋਲਨ ਕਾਰਨ ਭਾਜਪਾ ਤੋਂ ਅਸਤੀਫ਼ਾ ਦੇਣ ਦਾ ਜ਼ਿਕਰ ਸੀ | ਪੱਤਰਕਾਰ ਨੇ ਜਦ ਉਨ੍ਹਾਂ ਤੋਂ ਪਾਰਟੀ ਨੂੰ ਭੇਜੇ ਅਸਤੀਫ਼ੇ ਦੀ ਕਾਪੀ ਮੰਗੀ ਤਾਂ ਉਨ੍ਹਾਂ ਕਿਹਾ ਕਿ ਖ਼ਬਰਾਂ ਛਪਣ ਉਤੇ ਪਾਰਟੀ ਨੂੰ ਆਪੇ ਪਤਾ ਲੱਗ ਜਾਵੇਗਾ ਜਦ ਇਹ ਪੁਛਿਆ ਕਿ ਉਹ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਨੂੰਨਾਂ ਨੂੰ ਨਾ ਹੀ ਕਾਲੇ ਕਿਹਾ ਤੇ ਨਾ ਹੀ ਕੇਂਦਰ ਸਰਕਾਰ ਦਾ ਵਿਰੋਧ ਕੀਤਾ |
ਇਹ ਗੱਲ ਸਮਝ ਤੋਂ ਬਾਹਰ ਹੈ ਕਿ ਪਾਰਟੀ ਛੱਡੇ ਬਿਨਾਂ, ਖੇਤੀ ਕਾਨੂੰਨਾਂ ਨੂੰ ਕਾਲੇ ਕਰਾਰ ਦਿਤੇ ਬਿਨਾਂ ਕਿਸਾਨ ਜਥੇਬੰਦੀ ਦਾ ਝੰਡਾ ਫੜਨ ਦੀ ਕੀ ਤੁਕ ਹੈ ਤੇ ਇਸ ਅੰਦੋਲਨ ਨੂੰ ਉਹ ਅਪਣੀ ਹਮਾਇਤ ਆਿਖ਼ਰ ਕਿਵੇਂ ਦੇਣਗੇ | ਧਰਨੇ ਨੂੰ ਮਾਸਟਰ ਸੁਖਦੇਵ ਸਿੰਘ ਜਵੰਧਾ, ਗੁਰਲਾਲ ਸਿੰਘ ਟਾਂਡੀਆਂ, ਸੁਖਮੰਦਰ ਸਿੰਘ ਪਿੱਥੋ, ਸਾਬਕਾ ਸਰਪੰਚ ਹਰਜੀਵਨ ਸਿੰਘ, ਗੁਰਜੀਤ ਸਿੰਘ, ਰਾਜਵਿੰਦਰ ਸਿੰਘ, ਰਾਜ ਸਿੰਘ ਗਿੱਲ ਅਤੇ ਪਿ੍ੰਸੀਪਲ ਰਾਜ ਕੁਮਾਰ ਨੇ ਲੋਕਾਂ ਨੂੰ ਏਕੇ ਦੀ ਤਾਕਤ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ |
10-4ਬੀimage