Advertisement
  ਖ਼ਬਰਾਂ   ਪੰਜਾਬ  11 Jan 2021  ਚੌਟਾਲਾ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ

ਚੌਟਾਲਾ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ

ਏਜੰਸੀ
Published Jan 11, 2021, 11:55 pm IST
Updated Jan 11, 2021, 11:55 pm IST
ਚੌਟਾਲਾ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ
image
 image

ਹਰਿਆਣਾ, 11 ਜਨਵਰੀ: ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਹੱਡ ਚੀਰਵੀਂ ਠੰਢ ਵਿਚ ਵੀ ਡਟੇ ਹੋਏ ਹਨ |  ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਰੈਲੀ 'ਚ ਕਿਸਾਨਾਂ ਦਾ ਗੁੱਸਾ ਵੇਖਣ ਨੂੰ ਮਿਲਿਆ | ਕਿਸਾਨਾਂ ਦੇ ਅਜਿਹੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਵੀ ਖੇਤੀ ਕਾਨੂੰਨਾਂ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ | ਚੌਟਾਲਾ ਨੇ ਵਿਧਾਨ ਸਭਾ ਸਪੀਕਰ ਨੂੰ ਇਕ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ | ਚਿੱਠੀ 'ਚ ਚੌਟਾਲਾ ਨੇ ਲਿਖਿਆ ਹੈ ਕਿ ਜੇਕਰ 26 ਜਨਵਰੀ ਤਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਹੈ, 
ਤਾਂ ਇਸ 
ਚਿੱਠੀ ਨੂੰ ਹੀ ਉਨ੍ਹਾਂ ਦਾ ਅਸਤੀਫ਼ਾ ਸਮਝਿਆ ਜਾਵੇ | ਉਨ੍ਹਾਂ ਨੇ ਚਿੱਠੀ ਵਿਚ ਸਪੀਕਰ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ਚੌਧਰੀ ਦੇਵੀਲਾਲ ਜੀ ਨੇ ਹਮੇਸ਼ਾ ਕਿਸਾਨਾਂ ਲਈ ਸੰਘਰਸ਼ ਕੀਤਾ ਹੈ | ਅੱਜ ਦੇ ਹਾਲਾਤ ਵਿਚ ਉਸ ਵਿਰਾਸਤ ਦਾ ਮੈਂ ਰਖਵਾਲਾ ਹਾਂ | ਖੇਤੀ ਕਾਨੂੰਨਾਂ ਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ | ਕੜਾਕੇ ਦੀ ਠੰਢ 'ਚ 47 ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ | ਇਸ ਦੌਰਾਨ 60 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁਕੇ ਹਨ |     (ਏਜੰਸੀ)
imageimage

Advertisement

 

Advertisement