
ਬਰਡ ਫ਼ਲੂ ਸਬੰਧੀ ਨਿਗਰਾਨੀ ਵਧਾਉਣ ਲਈ ਆਰ.ਡੀ.ਡੀ.ਐਲ. ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ 'ਤੇ ਮੁਲਤਵੀ ਕੀਤੀ : ਬਲਬੀਰ ਸਿੱਧੂ
ਚੰਡੀਗੜ੍ਹ, 10 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਏਵੀਅਨ ਇਨਫ਼ਲੂਐਨਜ਼ਾ (ਬਰਡ ਫ਼ਲੂ) ਸਬੰਧੀ ਨਿਗਰਾਨੀ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਜਿਹੇ ਸ਼ੱਕੀ ਮਾਮਲਿਆਂ ਦੀ ਜਾਂਚ, ਪਸ਼ੂ ਪਾਲਣ ਵਿਭਾਗ ਦੀ ਰੀਜ਼ਨਲ ਡਿਸੀਜ਼ ਡਾਇਗਨੌਸਟਿਕ ਲੈਬਾਟਰੀ (ਆਰ.ਡੀ.ਡੀ.ਐਲ.), ਜਲੰਧਰ ਵਿਖੇ ਕਰਨ ਦਾ ਫ਼ੈਸਲਾ ਲਿਆ ਹੈ, ਜਿਥੇ ਪਹਿਲਾਂ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਸਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪ੍ਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਰਡ ਫ਼ਲੂ ਲਈ ਟੈਸਟਿੰਗ ਵਧਾਉਣ ਵਾਸਤੇ ਆਰ.ਡੀ.ਡੀ.ਐਲ ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ 'ਤੇ ਮੁਲਤਵੀ ਕਰ ਦਿਤੀ ਗਈ ਹੈ ਕਿਉਾ ਜੋ ਇਕ ਘੰਟੇ ਦੀ ਦੂਰੀ 'ਤੇ ਕੋਵਿਡ-19 ਟੈਸਟਿੰਗ ਦੀ ਢੁਕਵੀਂ ਸਮਰੱਥਾ ਉਪਲਭਧ ਹੈ | ਉਨ੍ਹਾਂ ਦਸਿਆ ਕਿ ਬਰਡ ਫ਼ਲੂ ਦਾ ਖ਼ਤਰਾ ਟਲਣ ਉਪਰੰਤ ਆਰ.ਡੀ.ਡੀ.ਐਲ. ਵਿਖੇ ਕੋਵਿਡ-19 ਟੈਸਟਿੰਗ ਮੁੜ ਸ਼ੁਰੂ ਹੋ ਜਾਵੇਗੀ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਰ.ਡੀ.ਡੀ.ਐਲ. ਦੇ ਬੈਕਲਾਗ ਵਿਚ ਟੈਸਟਿੰਗ ਲਈ ਇਕ ਵੀ ਨਮੂਨਾ ਲੰਬਿਤ ਨਹੀਂ ਹੈ | ਪ੍ਰਮੁੱਖ ਸਕੱਤਰ ਸਿਹਤ, ਹੁਸਨ ਲਾਲ ਨੇ ਕਿਹਾ ਕਿ ਬਰਡ ਫ਼ਲੂ ਫੈਲਣ ਦੇ ਮੱਦੇਨਜ਼ਰ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦਸਿਆ ਕਿ ਸਿਵਲ ਸਰਜਨਾਂ ਨੂੰ ਪੋਲਟਰੀ /ਪ੍ਰਵਾਸੀ ਪੰਛੀਆਂ ਆਦਿ ਦੀ ਕਿਸੇ ਵੀ ਅਸਾਧਾਰਣ ਮੌਤ ਦੀ ਜਾਣਕਾਰੀ ਲਈ ਅਪਣੇ ਸਬੰਧਤ ਜ਼ਿਲਿ੍ਹਆਂ ਵਿਚ ਪਸ਼ੂ ਪਾਲਣ ਵਿਭਾਗ ਨਾਲ ਬਾਕਾਇਦਾ ਤਾਲਮੇਲ ਕਰਨ ਦੇ ਨਿਰਦੇਸ਼ ਦਿਤੇimage ਗਏ ਹਨ ਅਤੇ ਖੇਤਰ ਵਿਚ ਵੈੱਟਲੈਂਡਜ਼ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਕੋਈ ਸ਼ੱਕੀ ਮਨੁੱਖੀ ਕੇਸ ਸਾਹਮਣੇ ਆਉਾਦਾ ਹੈ ਤਾਂ ਹੋਰ ਮਾਮਲਿਆਂ ਦਾ ਪਤਾ ਲਗਾਉਣ ਲਈ ਪ੍ਰਭਾਵਤ ਖੇਤਰ ਵਿਚ ਮਹਾਂਮਾਰੀ ਐਪੀਡੈਮੀਓਲੌਜੀਕਲ (ਮਹਾਂਮਾਰੀ ਵਿਗਿਆਨ) ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ |