ਸੂਦ ਪ੍ਰਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਵਿਰੁਧ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ
Published : Jan 11, 2022, 12:24 am IST
Updated : Jan 11, 2022, 12:24 am IST
SHARE ARTICLE
image
image

ਸੂਦ ਪ੍ਰਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਵਿਰੁਧ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਵਿਧਾਇਕ ਹਰਜੋਤ ਕਮਲ ਨੇ ਸਮਰਥਕਾਂ ਸਮੇਤ ਕੀਤਾ ਸ਼ਕਤੀ ਪ੍ਰਦਰਸ਼ਨ

ਮੋਗਾ, 10 ਜਨਵਰੀ (ਪ੍ਰੇਮ ਹੈਪੀ): ਅੱਜ ਮੋਗਾ ਵਿਚ ਹੋਏ ਹਾਈ ਵੋਲਟੇਜ ਡਰਾਮੇਂ ਦੌਰਾਨ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫਿਲਮੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ  ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਉਣ ਲਈ ਮੋਗਾ ਪਹੁੰਚਣ 'ਤੇ ਕਾਂਗਰਸ ਪਾਰਟੀ ਦੇ ਸਾਰੇ ਸਰਪੰਚ , ਮੋਗਾ ਸ਼ਹਿਰ ਦੇ ਕਾਂਗਰਸੀ ਕੌਂਸਲਰ , ਬਲਾਕ ਸੰਮਤੀ ਮੈਂਬਰ, ਚੇਅਰਮੈਨ ਅਤੇ ਸੈਕੜਿਆਂ ਦੀ ਗਿਣਤੀ ਵਿਚ ਕਾਂਗਰਸੀ ਪਾਰਟੀ ਵਰਕਰ ਵਿਧਾਇਕ ਡਾ: ਹਰਜੋਤ ਕਮਲ ਦੀ ਰਿਹਾਇਸ਼ 'ਤੇ ਇਕੱਤਰ ਹੋਏ  | ਇਸ ਮੌਕੇ ਮੁੱਖ ਮੰਤਰੀ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਨੂੰ  ਸੁਨੇਹਾ ਭੇਜਿਆ ਗਿਆ ਕਿ ਉਹ ਮਾਲਵਿਕਾ ਦੇ ਘਰ ਜਾਣ ਤੋਂ ਪਹਿਲਾਂ ਵਿਧਾਇਕ ਦੇ ਘਰ ਆਉਣਗੇ | ਇਸ ਮੌਕੇ ਮਾਲਵਿਕਾ ਨੂੰ  ਹਾਈ ਕਮਾਂਡ ਵੱਲੋਂ ਮੋਗਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਐਲਾਨੇ ਜਾਣ ਦੇ ਸ਼ੰਕੇ ਨੂੰ  ਲੈ ਕੇ ਵਿਧਾਇਕ ਡਾ: ਹਰਜੋਤ ਕਮਲ ਦੇ ਸਮਰਥਕਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਵਿਧਾਇਕ ਦੇ ਹੱਕ ਵਿਚ ਇਕੱਤਰਤਾ ਕੀਤੀ ਅਤੇ ਗਲੀਆਂ ਵਿਚ ਖੜ੍ਹ ਕੇ ਮੁੱਖ ਮੰਤਰੀ ਨੂੰ  ਉਡੀਕਦੇ ਇਹਨਾਂ ਸਮਰਥਕਾਂ 'ਚੋਂ ਮੋਗਾ ਹਲਕੇ ਦੇ ਸਾਰੇ ਸਰਪੰਚਾਂ ਅਤੇ ਕਾਂਗਰਸੀ ਕੌਂਸਲਰਾਂ ਨੇ ਆਪਣੇ ਅਸਤੀਫ਼ੇ ਲਿਖ ਕੇ ਵਿਧਾਇਕ ਡਾ: ਹਰਜੋਤ ਕਮਲ ਨੂੰ  ਸੌਂਪ ਦਿੱਤੇ ਅਤੇ ਆਖਿਆ ਕਿ ਜੇ ਕਾਂਗਰਸ ਹਾਈ ਕਮਾਂਡ ਵਿਧਾਇਕ ਡਾ: ਹਰਜੋਤ ਕਮਲ ਨੂੰ  ਟਿਕਟ ਨਹੀਂ ਦਿੰਦੀ ਤਾਂ ਉਹ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣਗੇ | ਕਾਫ਼ੀ ਦੇਰ ਖੜ੍ਹੇ ਰਹਿਣ ਤੋਂ ਬਾਅਦ ਜਦ ਮੁੱਖ ਮੰਤਰੀ ਡਾ: ਹਰਜੋਤ ਕਮਲ ਦੀ ਰਿਹਾਇਸ਼ 'ਤੇ ਨਾ ਪੁੱਜੇ ਤਾਂ ਰੋਹ ਵਿਚ ਆਏ ਸਮਰਥਕ ਕਾਫਲਿਆਂ ਦੇ ਰੂਪ ਵਿਚ ਮਾਲਵਿਕਾ ਦੇ ਘਰ ਵੱਲ ਨੂੰ  ਚੱਲ ਪਏ ਤਾਂ ਕਿ ਅਸਤੀਫ਼ੇ ਮੁੱਖ ਮੰਤਰੀ ਨੂੰ  ਸੌਂਪੇ ਜਾ ਸਕਣ | ਇਸ ਰੋਸ ਮਾਰਚ ਨੂੰ  ਪੁਲਿਸ ਨੇ ਨਾਕੇ ਲਗਾ ਕੇ ਬੱਸ ਸਟੈਂਡ ਦੀ ਐਂਟਰੀ ਪੁਆਇੰਟ ਨੇੜੇ ਰੋਕ ਲਿਆ ਤੇ ਫੇਰ ਵਿਧਾਇਕ ਡਾ: ਹਰਜੋਤ ਦੇ ਸਮਝਾਉਣ ਤੇ ਇਹ ਕਾਂਗਰਸੀ ਵਰਕਰ ਮੁੜ ਤੋਂ ਡਾ ਹਰਜੋਤ ਕਮਲ ਦੀ ਰਿਹਾਇਸ਼ 'ਤੇ ਆ ਗਏ ਜਿਥੇ ਡਾ: ਹਰਜੋਤ ਨੇ ਦੱਸਿਆ ਕਿ ਮੁੱਖ ਮੰਤਰੀ ਚੰਨੀ ਮੋਗਾ 'ਚੋਂ ਜਾਣ ਸਮੇਂ ਇਹਨਾਂ ਪਾਰਟੀ ਵਰਕਰਾਂ ਨੂੰ  ਮਿਲ ਕੇ ਜਾਣਗੇ | ਇਹ ਵੀ ਜ਼ਿਕਰਯੋਗ ਹੈ ਕਿ ਮਾਲਵਿਕਾ ਦੀ ਰਿਹਾਇਸ਼ 'ਤੇ ਵੀ ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਆਖਿਆ ਸੀ ਕਿ ਪ੍ਰੈਸ ਕਾਨਫ਼ਰੰਸ ਤੋਂ ਬਾਅਦ ਉਹ ਵਿਧਾਇਕ ਡਾ: ਹਰਜੋਤ ਕਮਲ ਦੀ ਰਿਹਾਇਸ਼ 'ਤੇ ਜਾਣਗੇ ਪਰ ਚੰਨੀ ਵਿਧਾਇਕ ਦੇ ਘਰ ਨਹੀਂ ਪੁੱਜੇ ਤੇ ਅਖੀਰ ਪਾਰਟੀ ਸਮਰਥਕਾਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ  ਹੁਕਮ ਦਿੱਤਾ ਕਿ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੈ  | ਉਹਨਾਂ ਵਿਧਾਇਕ ਨੂੰ  ਆਖਿਆ ਕਿ ਉਹ ਚੋਣ ਲੜਨ ਦੀ ਤਿਆਰੀ ਕਰਨ ਅਤੇ ਕਿਸੇ ਵੀ ਹਾਲਤ ਵਿਚ ਹੁਣ ਪਿਛਾਹ ਨਹੀਂ ਹੱਟਿਆ ਜਾਵੇਗਾ ਅਤੇ ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਨੂੰ  ਸਾਰੇ ਹੱਕ ਸੌਂਪਦਿਆਂ ਆਖਿਆ ਕਿ ਉਹ ਚਾਹੇ ਕਾਂਗਰਸ ਜਾਂ ਹੋਰ ਕਿਸੇ ਪਾਰਟੀ 'ਤੇ ਜਾਂ ਫਿਰ ਆਜ਼ਾਦ ਚੋਣ ਲੜਨ, ਮੋਗਾ ਹਲਕੇ ਦਾ ਹਰ ਪਾਰਟੀ ਵਰਕਰ ਵਿਧਾਇਕ ਦੀ ਪਿੱਠ 'ਤੇ ਖੜ੍ਹੇਗਾ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਮੁੜ ਤੋਂ ਹਰਜੋਤ ਨੂੰ  ਹੀ ਵਿਧਾਇਕ ਬਣਾਏਗਾ |
ਕੈਪਸ਼ਨ: ਫੋਟੋ 10 ਮੋਗਾ 04 ਪੀ

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement