ਸਭ ਕਹਿੰਦੇ ਨੇ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਪਰ ਇਸ ਨੂੰ ਭਰਨ ਬਾਰੇ ਕੋਈ ਨਹੀਂ ਦੱਸਦਾ: ਨਵਜੋਤ ਸਿੱਧੂ 
Published : Jan 11, 2022, 5:25 pm IST
Updated : Jan 11, 2022, 5:25 pm IST
SHARE ARTICLE
Navjot Sidhu
Navjot Sidhu

ਪੰਜਾਬ ਵਿਚ ਮਾਫ਼ੀਆ ਰਾਜ ਅੱਜ ਵੀ ਕਾਇਮ ਹੈ - ਨਵਜੋਤ ਸਿੱਧੂ 

 

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਕ ਵਾਰ ਫਿਰ ਪੰਜਾਬ ਮਾਡਲ ਦੀ ਗੱਲ ਕੀਤੀ ਤੇ ਕਿਹਾ ਕਿ ਪੰਜਾਬ ਮਾਡਲ ਲੋਕਾਂ ਦਾ ਮਾਡਲ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਉਹ ਪਿਛਲੇ 17 ਸਾਲਾਂ ਤੋਂ ਲੜਾਈ ਲੜ ਰਹੇ ਹਨ ਤੇ ਅੱਗੇ ਵੀ ਡਟ ਕੇ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਰ ਰੋਡਮੈਪ ਕੋਈ ਨਹੀਂ ਦਿੰਦਾ, ਖ਼ਜ਼ਾਨਾ ਕਿਵੇਂ ਭਰੇਗਾ ਇਸ ਬਾਰੇ ਕੋਈ ਨਹੀਂ ਦੱਸਦਾ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਲਈ ਮਾਫੀਆ ਦੀਆਂ ਚੋਰੀਆਂ ਰੋਕਣੀਆਂ ਪੈਣਗੀਆਂ।

Navjot SidhuNavjot Sidhu

ਪਾਰਟੀ ਪ੍ਰਧਾਨ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ 'ਤੇ ਹੀ ਖਰਚ ਹੋਣਾ ਚਾਹੀਦਾ ਹੈ ਪਰ ਸੂਬੇ ਦੀ ਹਾਲਤ ਇਹ ਰਹੀ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਠੇਕੇ 'ਤੇ ਦੇ ਦਿੱਤਾ ਗਿਆ। ਠੇਕਾ ਲੈਣ ਵਾਲੇ ਵੀ ਸਮਝੌਤਾ ਕਰ ਰਹੇ ਹਨ, ਜੇਕਰ ਇਸ ਵਾਰ ਏਜੰਡਾ ਸਹੀ ਨਾ ਦਿੱਤਾ ਗਿਆ ਤਾਂ ਇਹ ਵੀ ਪਿਛਲੇ ਦੋ ਮੁੱਖ ਮੰਤਰੀਆਂ ਵਾਂਗ ਹੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਮਾਫੀਆ ਮਾਡਲ ਅਜੇ ਚੱਲ ਰਿਹਾ ਹੈ।

Navjot SidhuNavjot Sidhu

ਅੱਜ ਗੁੰਡਾ ਟੈਕਸ 5 ਹਜ਼ਾਰ ਰੁਪਏ ਲਿਆ ਜਾਂਦਾ ਹੈ ਜੋ ਸੂਬੇ ਦੀ ਜੇਬ ਵਿਚ ਆਉਂਦਾ ਹੈ ਤੇ ਇਹ ਸਪੱਸ਼ਟ ਹੈ ਕਿ ਘੱਟੋ-ਘੱਟ 2 ਤੋਂ 3 ਹਜ਼ਾਰ ਕਰੋੜ ਰੁਪਏ ਰੇਤਲੀਆਂ ਨਦੀਆਂ ਦੇ 1300 ਕਿਲੋਮੀਟਰ ਦੇ ਦਾਇਰੇ ਤੋਂ ਕਮਾਇਆ ਜਾਂਦਾ ਹੈ ਤੇ ਜੇ ਇਸ ਵਿਚ ਕਿਸੇ ਨੂੰ ਵੀ ਸ਼ੱਕ ਹੋਵੇ ਤਾਂ ਉਹ ਮੇਰੇ ਨਾਲ ਬਹਿਸ ਕਰ ਸਕਦਾ ਹੈ। ਸਾਨੂੰ ਰੇਤ ਦੀ ਕੀਮਤ ਤੈਅ ਕਰਨੀ ਪਵੇਗੀ, ਜਿਵੇਂ ਬਿਨ੍ਹਾਂ ਕੀਮਤ ਤੈਅ ਕੀਤੇ ਸ਼ਰਾਬ ਤੇ ਲੂਣ ਨੀ ਵਿਕਦਾ ਫਿਰ ਰੇਤ ਬਿਨ੍ਹਾਂ ਕੀਮਤ ਤੈਅ ਕੀਤੇ ਕਿਵੇਂ ਵਿਕਦੀ ਹੈ? ਰੇਤ ਮਾਫ਼ੀਆ ਦੂਜਾ ਸਭ ਤੋਂ ਵੱਡਾ ਮੁੱਦਾ ਹੈ।

Navjot Sidhu speaks during press conferenceNavjot Sidhu 

ਕਿਹਾ ਕਿ ਸੂਬੇ ਨੂੰ ਪੰਜਾਬ ਮਾਡਲ, ਆਮ ਲੋਕਾਂ ਦਾ ਮਾਡਲ ਚਾਹੀਦਾ ਹੈ। ਕਾਂਗਰਸ ਅਤੇ ਵਰਕਰ ਦਾ ਮਾਡਲ ਲੋਕਾਂ ਨੂੰ ਦਿੱਤਾ ਜਾਵੇਗਾ ਤੇ ਪੰਜਾਬ ਮਾਡਲ ਤਹਿਤ ਨਿਗਮਾਂ ਦਾ ਗਠਨ ਕੀਤਾ ਜਾਵੇਗਾ। ਇਸ ਤਹਿਤ ਪੰਜਾਬ ਰਾਜ ਸ਼ਰਾਬ ਨਿਗਮ, ਪੰਜਾਬ ਰਾਜ ਰੇਤ ਮਾਈਨਿੰਗ ਕਾਰਪੋਰੇਸ਼ਨ, ਪੰਜਾਬ ਰਾਜ ਕੇਬਲ ਰੈਗੂਲੇਟਰੀ ਕਮਿਸ਼ਨ, ਟਰਾਂਸਪੋਰਟ ਕਾਰਪੋਰੇਸ਼ਨ ਆਦਿ ਨਿਗਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਲੋੜ ਪੰਜਾਬ ਦੀ ਟੈਕਸ ਚੋਰੀ ਨੂੰ ਰੋਕਣ ਦੀ ਹੈ। 50 ਹਜ਼ਾਰ ਕਰੋੜ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ।

Navjot SidhuNavjot Sidhu

ਸਿੱਧੂ ਨੇ ਕਿਹਾ ਕਿ ਸ਼ਰਾਬ ਨਿਗਮ ਬਣਾਉਣ ਵਾਲੇ ਸੂਬੇ ਸਾਡੇ ਨਾਲੋਂ 20 ਗੁਣਾ ਵੱਧ ਪੈਸੇ ਕਮਾ ਰਹੇ ਹਨ। ਪੰਜਾਬ ਸਟੇਟ ਲਿਕਰ ਕਾਰਪੋਰੇਸ਼ਨ ਅਤੇ ਰੇਤ ਮਾਈਨ ਕਾਰਪੋਰੇਸ਼ਨ, ਪੰਜਾਬ ਰਾਜ ਕੇਬਲ ਰੈਗੂਲੇਟਰੀ ਕਮਿਸ਼ਨ ਨੂੰ ਆਊਟ ਡੋਰ ਇਸ਼ਤਿਹਾਰਾਂ ਬਾਰੇ ਨਿਯਮ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਰਾਬ 'ਤੇ ਵੱਡੇ ਪੱਧਰ 'ਤੇ ਆਬਕਾਰੀ ਚੋਰੀ ਹੁੰਦੀ ਹੈ ਠੇਕੇ ਕਾਰਨ ਰੇਤ ਸਸਤੀ ਨਹੀਂ ਹੁੰਦੀ, ਸਰਕਾਰ ਜਿੰਨਾ ਮਰਜ਼ੀ ਕਹੇ ਰੇਤ ਸਸਤੀ ਹੋਵੇਗੀ ਪਰ ਰੇਤ ਸਸਤੀ ਨਹੀਂ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਸ਼ਰਾਬ 'ਚ ਕਮਾਈ 6 ਗੁਣਾ ਤੱਕ ਵਧਾਈ ਜਾ ਸਕਦੀ ਹੈ ਜੇਕਰ ਠੇਕੇਦਾਰੀ ਸਿਸਟਮ ਹੋਵੇ ਤਾਂ ਪੰਜਾਬ ਨਹੀਂ ਚੱਲ ਸਕਦਾ। ਸਿੱਧੂ ਨੇ ਕਿਹਾ ਕਿ 1300 ਕਿਲੋਮੀਟਰ ਦਰਿਆਵਾਂ ਦੇ ਸਥਾਨ ਹਨ ਜਿਸ ਟਰਾਲੀ ਨੂੰ 5 ਹਜ਼ਾਰ ਰੁਪਏ ਦੇਣੇ ਚਾਹੀਦੇ ਹਨ, ਉਸ ਦੀ ਕੀਮਤ 20 ਹਜ਼ਾਰ ਹੋ ਜਾਂਦੀ ਹੈ ਸਿੱਧੂ ਨੇ ਕਿਹਾ ਕਿ 14 ਜ਼ਿਲ੍ਹਿਆਂ ਵਿੱਚ 102 ਸਾਈਟਾਂ ਹਨ ਜਿਹੜੇ ਟਰੱਕ ਜਾਂਦੇ ਹਨ ਉਹਨਾਂ ਦਾ ਰੇਟ, ਵਜ਼ਨ ਅਤੇ ਮਿਤੀ ਹੋਣੀ ਚਾਹੀਦੀ ਹੈ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement