
ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਚਲਦਿਆਂ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ, ਜਿਸ ਦਾ ਜਵਾਬ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਟਵੀਟ ਜ਼ਰੀਏ ਦਿੱਤਾ ਹੈ।
ਦਰਅਸਲ ਹਰਸਿਮਰਤ ਬਾਦਲ ਨੇ ਇਕ ਖ਼ਬਰ ਸਾਂਝੀ ਕਰਦਿਆਂ ਲਿਖਿਆ ਕਿ ਅਰਵਿੰਦ ਕੇਜਰੀਵਾਲ ਲਈ ਚੋਣਾਂ 'ਪੈਸਾ ਕਮਾਉਣ' ਦਾ ਕਾਰੋਬਾਰ ਹੈ, ਜੇਕਰ ਪੰਜਾਬੀਆਂ ਨੂੰ ਵੋਟਾਂ ਲਈ ਲੁਭਾਉਣਾ ਕਾਫੀ ਨਹੀਂ ਸੀ ਤਾਂ ਉਹ ਪਾਰਟੀ ਦੀਆਂ ਟਿਕਟਾਂ ਵੇਚ ਕੇ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਹਨ।
ਇਸ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਲਿਖਿਆ, “ਮੈਡਮ, ਤੁਸੀਂ ਲੋਕਾਂ ਨੇ ਪੰਜਾਬ ਵੇਚ ਦਿੱਤਾ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ। ਆਉਣ ਵਾਲੀਆਂ ਚੋਣਾਂ ਵਿਚ ਪੰਜਾਬੀ ਤੁਹਾਡੇ ਇਕ-ਇਕ ਗੁਨਾਹ ਦਾ ਬਦਲਾ ਲੈਣਗੇ। ਕਾਂਗਰਸ ਤੁਹਾਡੇ ਨਾਲ ਮਿਲੀ ਹੋਈ ਸੀ। ਪੂਰੇ ਪੰਜਾਬ ਨੇ ਦੇਖਿਆ ਚੰਨੀ ਜੀ ਨੇ ਤੁਹਾਡੇ ਭਰਾ ਨੂੰ ਬਚਾਇਆ। ਤੁਹਾਡਾ ਚੰਨੀ ਨਾਲ ਕੀ ਸਮਝੌਤਾ ਸੀ? ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਵੀ ਗ੍ਰਿਫਤਾਰੀ ਨਹੀਂ ਹੋਈ?”