
Cough Syrup Seized News: ਦੋ ਹੋਰ ਵਿਅਕਤੀ ਉੱਥੋਂ ਹੋਏ ਫਰਾਰ
575 bottles of artificial cough syrup seized News in punajbi: ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਦੋ ਭਰਾਵਾਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਖੰਘ ਦੇ ਨਕਲੀ ਸਿਰਪ ਬਰਾਮਦ ਕੀਤੇ ਗਏ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਅਮੀਰੂਲ ਐੱਸ. ਕੇ. (34) ਅਤੇ ਅਜੀਜ ਐੱਸ. ਕੇ. (27) ਨੂੰ ਬੰਗਲਾਦੇਸ਼ ਦੀ ਸਰਹੱਦ ਨਾਲ ਲਗਦੇ ਵੈਸ਼ਣਬਨਗਰ ਥਾਣਾ ਖੇਤਰ ਦੀ ਪੁਲਿਸ ਨੇ ਬੁੱਧਵਾਰ ਰਾਤ ਗਿ੍ਰਫ਼ਤਾਰ ਕੀਤਾ।
ਇਹ ਵੀ ਪੜ੍ਹੋ: Pakistan News: ਠੰਢ ਦਾ ਕਹਿਰ, ਨਿਮੋਨੀਆ ਨਾਲ 36 ਬੱਚਿਆਂ ਦੀ ਹੋਈ ਮੌਤ
ਪੁਲਿਸ ਨੇ ਦਸਿਆ ਕਿ ਦੋ ਹੋਰ ਵਿਅਕਤੀ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਖੰਘ ਦੇ ਸਿਰਪ ਦੀਆਂ ਕੁੱਲ 575 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਇਹ ਨਕਲੀ ਸਿਰਪ ਫੈਂਸੇਡਿਲ ਤੋਂ ਬਣਾਏ ਗਏ ਸਨ। ਫੈਂਸੇਡਿਲ ਨਿਰਮਿਤ ਖੰਘ ਦੇ ਸਿਰਪ ’ਤੇ ਭਾਰਤ ਵਿਚ ਪਾਬੰਦੀ ਹੈ, ਕਿਉਂਕਿ ਇਸ ਵਿਚ ਨਸ਼ਾ ਹੁੰਦਾ ਹੈ। ਪੁਲਿਸ ਨੇ ਕਿਹਾ ਕਿ ਬੰਗਲਾਦੇਸ਼ ਵਿਚ ਇਸ ਦਾ ਸੇਵਨ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਸ਼ਰਾਬ ’ਤੇ ਸਖ਼ਤੀ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਵਚਨਬੱਧ