
Doraha News: ਠੇਕੇਦਾਰ ਸ਼ੇਰ ਸਿੰਘ (36) ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
The car caught fire after hitting a tree Doraha News in punjabi : ਦੋਰਾਹਾ-ਪਾਇਲ ਰੋਡ 'ਤੇ ਪੈਂਦੇ ਸ਼ਾਹਪੁਰ ਭੱਠੇ ਕੋਲ ਦੋਰਾਹਾ ਵਲੋਂ ਪਾਇਲ ਵੱਲ ਨੂੰ ਆ ਰਹੀ ਸਵਿਫਟ ਕਾਰ ਦਰੱਖਤ ਨਾਲ ਟਕਰਾ ਗਈ। ਟਕਰਾਉਣ ਨਾਲ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਜਿਸ ਦਾ ਡਰਾਈਵਰ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਠੇਕੇਦਾਰ ਸ਼ੇਰ ਸਿੰਘ 36 ਸਾਲ ਵਾਸੀ ਊਨਾ ਹਿਮਾਚਲ ਪ੍ਰਦੇਸ਼ ਆਪਣੀ ਸਵਿਫ਼ਟ ਕਾਰ ਪੀਬੀ 37-0059 ਰਾਹੀਂ ਰਾਤ ਨੂੰ ਕਰੀਬ 10:30 ਵਜੇ ਦੇ ਕਰੀਬ ਦੋਰਾਹਾ ਤੋਂ ਪਾਇਲ ਠੇਕੇ ਦੇ ਦਫਤਰ ਨੂੰ ਆ ਰਿਹਾ ਸੀ।
ਇਹ ਵੀ ਪੜ੍ਹੋ : Exclusive Interview : ਰਾਜਾ ਵੜਿੰਗ ਨੇ ਰੋਜ਼ਾਨਾ ਸਪੋਕਸਮੈਨ ਨਾਲ ਇੰਟਰਵਿਊ ਦੌਰਾਨ ਦੱਸੀ ਨਵਜੋਤ ਸਿੱਧੂ ਨਾਲ ਵਿਵਾਦ ਦੀ ਅਸਲ ਜੜ੍ਹ!
ਜਿਸ ਦੀ ਕਾਰ ਸਾਹਪੁਰ ਭੱਠੇ ਦੇ ਕੋਲ ਦਰੱਖਤ ਨਾਲ ਟਕਰਾ ਗਈ। ਪੈਟਰੋਲ ਗੱਡੀ ਹੋਣ ਕਰਕੇ ਕਾਰ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਕਾਰ ਚਾਲਕ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab News: ਮੰਤਰੀ ਡਾ.ਬਲਜੀਤ ਕੌਰ ਨੇ ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਕਾਰ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਿਆ ਅਤੇ ਉਹ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਉਸੇ ਵਕਤ ਅੱਗ ਬੁਝਾਉਣ ਦੀ ਹਿੰਮਤ ਜੁਟਾਈ ਗਈ, ਉਦੋਂ ਨੂੰ ਕਾਰ ਚਾਲਕ ਬੁਰੀ ਤਰਾਂ ਝੁਲਸ ਚੁੱਕਾ ਸੀ, ਜਿਸ ਦੀ ਝੁਲਸੀ ਲਾਸ਼ ਨੂੰ ਸਿਵਲ ਹਸਪਤਾਲ ਪਾਇਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿਸ ਦੀ ਸ਼ਨਾਖਤ ਠੇਕੇਦਾਰ ਸ਼ੇਰ ਸਿੰਘ ਵਾਸੀ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ। ਉਹਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
(For more Punjabi news apart fromThe car caught fire after hitting a tree Doraha News in punjabi , stay tuned to Rozana Spokesman)