HSGPC Elections : ਇਕ ਦਿਨ ’ਚ ਰਿਕਾਰਡ 1111 ਨਵੀਆਂ ਅਰਜ਼ੀਆਂ ਆਈਆਂ

By : PARKASH

Published : Jan 11, 2025, 1:03 pm IST
Updated : Jan 11, 2025, 1:03 pm IST
SHARE ARTICLE
HSGPC Elections: Record 1111 new applications received in a day
HSGPC Elections: Record 1111 new applications received in a day

HSGPC Elections: ਕੁੱਲ 69,707 ਵੋਟਰ ਹੋਏ ਰਜਿਸਟਰ

 

HSGPC Elections : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਵੋਟਰਾਂ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਅਤੇ ਮਾਲ ਅਫ਼ਸਰ ਸੰਜੇ ਚੌਧਰੀ ਅਨੁਸਾਰ 10 ਜਨਵਰੀ ਨੂੰ ਇਕ ਦਿਨ ਵਿਚ 1111 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਨਾਲ ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ 69,707 ਤਕ ਪਹੁੰਚ ਗਈ ਹੈ।

ਜ਼ਿਲ੍ਹੇ ਦੇ 9 ਵਾਰਡਾਂ ਵਿਚੋਂ ਸਭ ਤੋਂ ਵੱਧ ਵੋਟਰ ਰੋਡੀ ਵਾਰਡ(ਵਾਰਡ 36) ’ਚ 11,695 ਦਰਜ ਕੀਤੇ ਗਏ ਹਨ, ਜਿੱਥੇ 185 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ। ਡੱਬਵਾਲੀ ਵਾਰਡ ’ਚ 9,923 ਵੋਟਰ ਅਤੇ 150 ਨਵੀਆਂ ਅਰਜ਼ੀਆਂ, ਐਲਾਨਾਬਾਦ ’ਚ 9,467 ਵੋਟਰ ਅਤੇ 89 ਅਰਜ਼ੀਆਂ ਅਤੇ ਕਾਲਾਂਵਾਲੀ ’ਚ 8,857 ਵੋਟਰਾਂ ਨਾਲ 141 ਨਵੀਆਂ ਅਰਜ਼ੀਆਂ ਮਿਲੀਆਂ ਹਨ। 

ਬੜਾਗੁੱਡਾ ਵਾਰਡ ’ਚ 7,497 ਵੋਟਰ ਅਤੇ 39 ਅਰਜ਼ੀਆਂ, ਸਿਰਸਾ ’ਚ 7203 ਵੋਟਰ ਅਤੇ 243 ਅਰਜ਼ੀਆਂ, ਰਾਨੀਆਂ ’ਚ 5,766 ਵੋਟਰ ਅਤੇ 13 ਅਰਜ਼ੀਆਂ,  ਨਾਥਸੂਰੀ ਚੌਪਟਾ ’ਚ 5,185 ਵੋਟਰ ਅਤੇ 92 ਅਰਜ਼ੀਆਂ ਅਤੇ ਪਿਪਲੀ ’ਚ 4,114 ਵੋਟਰਾਂ ਨਾਲ 159 ਅਰਜ਼ੀਆਂ ਦਰਜ ਕੀਤੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਮਿਲੀਆਂ ਅਰਜ਼ੀਆਂ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਜਾਰੀ ਹੈ, ਜਿਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement