
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਤਕਰੀਰ ਕੀਤੀ ਸੀ ਕਿ ਦਿੱਲੀ ਦੇ ਲੋਕੋ ਐਨੀ ਜੋਰ ਨਾਲ ਭਾਜਪਾ ਦਾ ਬਟਨ ਦੱਬਿਓ
ਨਵੀਂ ਦਿੱਲੀ- ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ ਅਤੇ ਇਹਨਾਂ ਨਤੀਜਿਆਂ ਵਿਚ ਇਕ ਵਾਰ ਫਿਰ ਆਪ ਨੇ ਲਗਭਗ ਬਾਜ਼ੀ ਮਾਰ ਹੀ ਲਈ ਹੈ। ਇਹਨਾਂ ਚੋਣਾਂ ਦੌਰਾਨ ਸਪੋਕਸਮੈਨ ਟੀਵੀ ਨੇ ਲੁਧਿਆਣਾ ਦੇ ਸ਼ਾਹੀ ਇਮਾਮ ਰਹਿਮਾਨ ਲੁਧਿਆਣਵੀ ਨਾਲ ਗੱਲਬਾਤ ਕੀਤੀ ਇਸ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਤਕਰੀਰ ਕੀਤੀ ਸੀ ਕਿ ਦਿੱਲੀ ਦੇ ਲੋਕੋ ਐਨੀ ਜੋਰ ਨਾਲ ਭਾਜਪਾ ਦਾ ਬਟਨ ਦੱਬਿਓ
Amit Shah
ਕਿ ਕਰੰਟ ਜਾ ਕੇ ਸ਼ਾਹੀਨ ਬਾਗ ਵਿਚ ਲੱਗੇ ਸ਼ਾਹੀ ਇਮਾਮ ਨੇ ਕਿਹਾ ਕਿ ਪਰ ਇੰਝ ਨਹੀਂ ਹੋਇਆ ਉਹ ਕਰੰਟ ਪੁੱਠਾ ਆ ਗਿਆ। ਉਹਨਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਅਮਿਤ ਸ਼ਾਹ ਦੇ ਇਸ ਬਿਆਨ ਤੇ ਕਿਹਾ ਕਿ ਕਰੰਟ ਸ਼ਾਹੀਨ ਬਾਗ ਨੂੰ ਨਹੀਂ ਬਲਕਿ ਉਹਨਾਂ ਨੂੰ ਲੱਗੇਗਾ ਜੋ ਦੇਸ਼ ਦੀ ਇਸ ਏਕਤਾ ਨੂੰ ਤੋੜਨਾ ਚਾਹੁੰਦੇ ਹਨ। ਦਿੱਲੀ ਦੇ ਲੋਕਾਂ ਨੇ ਇਕ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ
File Photo
ਕਿ ਹੁਣ ਰਾਜਨੀਤੀ ਧਰਮ ਦੇ ਆਧਾਰ ਤੇ ਨਹੀਂ ਹੋਵੇਗੀ ਬਲਕਿ ਵਿਕਾਸ ਦੇ ਆਧਾਰ ਤੇ ਹੋਵੇਗੀ। ਜਦੋਂ ਸ਼ਾਹੀ ਇਮਾਮ ਨੂੰ ਪੁੱਛਿਆ ਗਿਆ ਕਿ ਭਾਜਪਾ ਨੂੰ ਮਾਰ ਕਿੱਥੋਂ ਪਈ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਸ਼ਾਹੀਨ ਬਾਗ ਦਾ CAA-NRC ਮਸਲਾ ਹੈ ਉਹ ਤਾਂ ਅਜੇ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਹੈ ਪਰ ਜੋ ਦਿੱਲੀ ਦੀਆਂ ਚੋਣਾਂ ਦਾ ਮੁੱਦਾ ਸੀ ਉਹ ਹੋਰ ਮੁੱਦਾ ਸੀ ਨਾ ਕਿ ਸ਼ਾਹੀਨ ਬਾਗ ਦਾ ਮੁੱਦਾ। ਉਹਨਾਂ ਕਿਹਾ ਕਿ ਕੇਜਰੀਵਾਲ ਵਿਕਾਸ ਦੀ ਗੱਲ ਕਰ ਰਿਹਾ ਸੀ
BJP
ਪਰ ਭਾਜਪਾ ਸਿਰਫ਼ ਲੋਕਾਂ ਨੂੰ ਤੋੜਨ ਦੀ ਗੱਲ ਕਰ ਰਹੀ ਸੀ। ਜਦੋਂ ਇਮਾਮ ਨੂੰ ਇਹ ਪੁੱਛਿਆ ਗਿਆ ਕਿ ਲੋਕ ਸ਼ਾਹੀਨ ਬਾਗ ਵਿਚ ਘਰਨਾ ਕਿਉਂ ਕਰ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਿਟੀਜ਼ਨ ਸੋਧ ਐਕਟ ਧਰਮਾਂ ਦੇ ਆਧਾਰ ਤੇ ਬਣਾਇਆ ਗਿਆ ਹੈ। ਉਹਨਾਂ ਨੇ ਕਿਹਾ ਲੋਕਾਂ ਨੇ ਸਿਰਫ਼ ਸਹੀ ਦੇਖ ਕੇ ਵੋਟ ਪਾਈ ਹੈ ਕਿ ਕੌਣ ਸਹੀ ਕੰਮ ਕਰ ਰਿਹਾ ਹੈ।
Modi and Amit Shah
ਉਹਨਾਂ ਨੇ ਕਿਹਾ ਕਿ ਭਾਜਪਾ ਨੇ ਜਿੱਥੋਂ ਤੱਕ ਜ਼ਹਿਰ ਫੈਲਾਉਣਾ ਸੀ ਉਹ ਫੈਲਾ ਚੁੱਕੀ ਹੈ ਅਤੇ ਲੋਕਾਂ ਨੂੰ ਹੁਣ ਪਤਾ ਚੱਲ ਗਿਆ ਹੈ ਕਿ ਭਾਜਪਾ ਸਿਰਫ਼ ਸੱਤਾ ਵਿਚ ਆਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜੇ ਭਾਜਪਾ ਨੂੰ ਲੋਕਾਂ ਦੀ ਐਨੀ ਹੀ ਫਿਕਰ ਹੁੰਦੀ ਤਾਂ ਉਹ ਐਲਆਈਸੀ ਕਿਉਂ ਵੇਚਦੇ।