
ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ।
ਪੰਜਾਬ- ਪਟਿਆਲਾ ਦੇ ਦਿੱਲੀ ਪਬਲਿਕ ਸਕੂਲ ਵਿਚ ਪੜ੍ਹਦਾ ਇਕਨੂਰਪ੍ਰੀਤ ਸਿੰਘ ਆਪਣਾ ਤੇ ਆਪਣੇ ਮਾਪਿਆ ਦਾ ਹੀ ਨਹੀਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਰਿਹਾ ਹੈ। ਇਕਨੂਰਪ੍ਰੀਤ ਸਿੰਘ ਹਾਲੇ ਪਹਿਲੀ ਜਮਾਤ ਦਾ ਹੀ ਵਿਦਿਆਰਥੀ ਹੈ ਤੇ ਵੱਡਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਕਨੂਰਪ੍ਰੀਤ ਸਿੰਘ ਛੇ ਸਾਲ ਦੀ ਉਮਰ ਵਿੱਚ ਗੇਮ-ਡਿਵੈਲਪਰ ਭਾਵ ਕੰਪਿਊਟਰ ਤੇ ਮੋਬਾਇਲ ਤੇ ਖੇਡੀਆ ਜਾਣ ਵਾਲੀਆਂ ਖੇਡਾਂ ਬਣਾਉਣ ਲੱਗ ਪਿਆ ਹੈ।
File Photo
ਅਜਿਹੀ ਖੇਡ ਬਣਾਉਣ ਤੇ ਉਸ ਨੂੰ WhiteHat Jr ਵੱਲੋਂ ਸਰਟੀਫਿਕੇਟ ਵੀ ਦਿੱਤਾ ਗਿਆ। ਇਕਨੂਰਪ੍ਰੀਤ ਇਸ ਵੇਲੇ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਗੇਮ ਡਿਵੈਲਪਰ ਹੈ। ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਮਹਿਰਾ ਜੋ ਖੁਦ ਇੱਕ ਵੈਬ ਡਿਜਾਈਨਰ ਹਨ। ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕਨੂਰਪ੍ਰੀਤ ਦਾ ਧਿਆਨ ਹੁਣੇ ਤੋਂ ਹੀ ਕੰਪਿਊਟਰ ਪ੍ਰੋਗਰਾਮਿੰਗ ਵੱਲ ਲੱਗ ਗਿਆ ਹੈ ਕਈ ਗੇਮਾਂ ਬਣਾ ਚੁੱਕਿਆ ਹੈ।
File Photo
ਹੁਣ ਇਕਨੂਰਪ੍ਰੀਤ ਦੀ ਗੇਮ ਗੂਗਲ ਪਲੇ ਸਟੋਰ ਉੱਪਰ ਵੀ ਆ ਜਾਵੇਗੀ। ਦੁਨੀਆ ਵਿੱਚ ਸਿਰਫ ਕੁਝ ਹੀ ਬੱਚੇ ਹਨ ਜੋ ਛੇ ਸਾਲ ਉਮਰ ਵਿੱਚ ਇਸ ਤਰ੍ਹਾਂ ਦੀ ਪ੍ਰੋਗਰਾਮਿੰਗ ਕਰ ਰਹੇ ਹਨ ਇਕਨੂਰਪ੍ਰੀਤ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ। ਦੱਸ ਦਈਏ ਕਿ ਜਿੱਥੇ ਅੱਜ ਕੱਲ੍ਹ ਦੇ ਬੱਚੇ ਸਿਰਫ਼ ਪਰ੍ਹਾਈ ਤੱਕ ਹੀ ਸੀਮੀਤ ਰਹਿੰਦੇ ਹਨ ਉੱਥੇ ਹੀ ਇਸ 6 ਸਾਲ ਦੇ ਬੱਚੇ ਨੇ ਇਹ ਕੰਮ ਕਰ ਕੇ ਮਾਪਿਆਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ।