
ਖੱਟੜ ਸਰਕਾਰ ਦੇ ਹੁਕਮ ਜਾਰੀ
ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਦੀ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਅਤੇ ਸਰਟੀਫਿਕੇਟ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਸੀਬੀਆਈ ਦੁਆਰਾ ਇਕ ਫਰਜ਼ੀ ਬੋਰਡ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਇਹ ਫਰਜ਼ੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਗਵਾਲੀਅਰ, ਮੱਧ ਪ੍ਰਦੇਸ਼ ਦੇ ਨਾਮ ਨਾਲ ਚਲ ਰਿਹਾ ਸੀ।
Mnohar Lal Khattarਇਸ ਫਰਜ਼ੀ ਬੋਰਡ ਦੁਆਰਾ ਪੂਰੇ ਦੇਸ਼ ਵਿਚ ਸੈਕੜਿਆਂ 10ਵੀਂ ਅਤੇ 12ਵੀਂ ਮਾਰਕਸ਼ੀਟ ਅਤੇ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਲਾਹਾਬਾਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਸੀਬੀਆਈ ਨੇ ਇਸ ਫਰਜ਼ੀ ਬੋਰਡ ਦਾ ਭਾਂਡਾਫੋੜ ਕੀਤਾ ਸੀ। ਸੀਬੀਆਈ ਦੇ ਖੁਲਾਸੇ ਤੋਂ ਬਾਅਦ ਹਰਿਆਣਾ ਦੀ ਮੁੱਖ ਸਕੱਤਰ ਨੇ ਸਾਰੇ ਪ੍ਰਸ਼ਾਸਨਿਕ ਸੈਕਟਰੀਆਂ ਅਤੇ ਸਾਰੇ ਵਿਭਾਗਾਂ ਦੇ ਪ੍ਰਧਾਨਾਂ ਨੂੰ ਕਰਮਚਾਰੀਆਂ ਦੇ ਦਸਤਾਵੇਜ਼ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।
Mnohar Lal Khattarਫਰਜ਼ੀ ਸਰਟੀਫਿਕੇਟ ਪਾਏ ਜਾਣ ਤੇ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਕੇ ਉਚਿਤ ਕਾਰਵਾਈ ਕੀਤੀ ਜਾਵੇਗੀ। ਫਰਜ਼ੀ ਸਰਟੀਫਿਕੇਟ ਦੇ ਆਧਾਰ ਤੇ ਹਰਿਆਣਾ ਦੇ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਲੋਕ ਅਕਸਰ ਨਕਲੀ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ਭਾਲਦੇ ਹਨ। ਇਸ ਪ੍ਰਤੀ ਖੱਟੜ ਸਰਕਾਰ ਸਖਤ ਹੋ ਚੁੱਕੀ ਹੈ।
Govt Employeesਉਸ ਨੇ ਨਕਲੀ ਸਾਰਟੀਫਿਕੇਟ ਵਾਲਿਆਂ ਨੂੰ ਹੁਣ ਚੰਗੀ ਤਰ੍ਹਾਂ ਅਸਲੀ ਸਰਟੀਫਿਕੇਟ ਦੀ ਅਹਿਮੀਅਤ ਦੱਸਣੀ ਸ਼ੁਰੂ ਕਰ ਦੇਣੀ ਹੈ। ਦਸ ਦਈਏ ਅਜਿਹਾ ਹੀ ਇਕ ਹੋਰ ਮਾਮਲਾ ਪਿਛਲੇ ਦਿਨੀਂ ਸਾਹਮਣੇ ਆਇਆ ਸੀ। ਥਾਣਾ ਸਰਹਾਲੀ ਦੀ ਪੁਲੀਸ ਵਲੋਂ ਨਕਲੀ ਸੀਆਈਡੀ ਇੰਸਪੈਕਟਰ ਕਾਬੂ ਕੀਤਾ ਸੀ। ਕਪਿਲ ਕਾਂਤ ਸਾਸ਼ਤਰੀ ਪੁੱਤਰ ਸਤਿਆ ਨਾਰਾਇਣ ਸਾਸ਼ਤਰੀ ਵਾਸੀ ਫਾਜ਼ਿਲਕਾ ਲੜਕੀਆਂ ਦੇ ਸਰਕਾਰੀ ਸਕੂਲ ਨੌਸ਼ਹਿਰਾ ਪੰਨੂੰਆਂ ਵਿਚ ਠੇਕੇ ’ਤੇ ਅਧਿਆਪਕ ਦੀ ਨੌਕਰੀ ਕਰਦਾ ਸੀ।
Govt Employeesਉਸ ਨੇ ਦੱਸਿਆ ਗਿਆ ਕਿ ਉਹ ਪਿਛਲੇ 3 ਸਾਲ ਤੋਂ ਇਥੇ ਨੌਕਰੀ ਕਰ ਰਿਹਾ ਹੈ ਅਤੇ ਉਸ ਵਲੋਂ ਕੰਪਿਊਟਰ ਤੋਂ ਸਕੈਨ ਕਰਕੇ ਜਾਅਲੀ ਆਈ ਕਾਰਡ ਤਿਆਰ ਕੀਤਾ ਗਿਆ ਸੀ ਤਾਂ ਜੋ ਪੁਲੀਸ ਉਸ ਨੂੰ ਮੋਟਰਸਾਈਕਲ ’ਤੇ ਆਉਂਦੇ-ਜਾਂਦੇ ਸਮੇਂ ਉਸ ਦਾ ਚਲਾਣ ਨਾ ਕੱਟੇ, ਪਰ ਅੱਜ ਉਸ ਵਲੋਂ ਨੌਸ਼ਹਿਰਾ ਪੰਨੂੰਆਂ ਚੌਂਕੀ ਇੰਚਾਰਜ ਕੋਲ ਜਾ ਕੇ ਉਸ ਨੂੰ ਸੀਆਈਡੀ ਦਾ ਇੰਸਪੈਕਟਰ ਦੱਸ ਕੇ ਪੁਲੀਸ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ।
ਪੁਲੀਸ ਵੱਲੋਂ ਜਾਂਚ ਕਰਨ ’ਤੇ ਇਹ ਸੀਆਈਡੀ ਦਾ ਜਾਅਲੀ ਇੰਸਪੈਕਟਰ ਪਾਇਆ ਗਿਆ। ਬਾਅਦ ’ਚ ਇਸ ਨੇ ਆਪਣੇ-ਆਪ ਨੂੰ ਆਈਬੀ ਦਾ ਮੁਲਾਜ਼ਮ ਦੱਸਿਆ। ਪੁਲੀਸ ਨੂੰ ਇਸ ਕੋਲੋਂ ਸੀਆਈਡੀ ਮਹਿਕਮੇ ਦਾ ਆਈ ਕਾਰਡ ਬਰਾਮਦ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।