
ਭਾਰਤ ਵਲੋਂ ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਪੁਰਜ਼ੋਰ ਸਮਰਥਨ
ਸੰਯੁਕਤ ਰਾਸ਼ਟਰ, 10 ਫ਼ਰਵਰੀ : ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਸਮਰਥਨ ਕਰਦੇ ਹੋਏ ਭਾਰਤ ਨੇ ਸਾਰੇ ਪੱਖਾਂ ਵਿਚਕਾਰ ਵਿਆਪਕ ਚਰਚਾ ਦੀ ਅਪੀਲ ਕੀਤੀ ਹੈ। ਉੱਤਰੀ ਅਫ਼ਰੀਕਾ ਦੇ ਦੇਸ਼ ਲੀਬੀਆ ਵਿਚ ਇਸ ਸਾਲ ਚੋਣਾਂ ਹੋਣੀਆਂ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ. ਐਸ. ਤਿ੍ਰਮੂਰਤੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਭਾਰਤ ਨੇ ਲੀਬੀਆ ਵਿਚ ਇਕੱਠੀ ਅੰਤਰਮ ਕਾਰਜਕਾਰੀ ਅਧਿਕਾਰ ਲਈ ਯੂਨੀਫ਼ਾਈਡ ਅੰਤਰਮ ਕਾਰਜਕਾਰੀ ਅਥਾਰਟੀ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਬਿਆਨ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਲੀਬੀਆ ਵਿਚ 24 ਦਸੰਬਰ ਨੂੰ ਚੋਣਾਂ ਕਰਾਉਣ ਦੀ ਤਿਆਰੀ ਦੇ ਮੱਦੇਨਜ਼ਰ ਸਾਰੇ ਪੱਖਾਂ ਨਾਲ ਵਿਆਪਕ ਚਰਚਾ ਦੀ ਅਪੀਲ ਕੀਤੀ ਹੈ। ਤਿ੍ਰਮੂਰਤੀ ਨੇ ਟਵੀਟ ਕੀਤਾ,“ਅਸੀਂ ਲੀਬੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਦਾ ਸਮਰਥਨ ਕਰਦੇ ਹਾਂ।’’ ਤਿ੍ਰਮੂਰਤੀ ਇਸ ਸਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਲੀਬੀਆ ਕਮੇਟੀ ਦੇ ਚੇਅਰਮੈਨ ਹਨ।
ਹਥਿਆਰਾਂ ਦੇ ਇਸਤੇਮਾਲ ਅਤੇ ਗ਼ੈਰ-ਰਸਮੀ ਤਰੀਕੇ ਨਾਲ ਪਟਰੌਲੀਅਮ ਨਿਰਯਾਤ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜਾਇਦਾਦਾਂ ਜ਼ਬਤ ਕਰਨ ਅਤੇ ਨੇਤਾਵਾਂ ਦੀ ਯਾਤਰਾ ’ਤੇ ਰੋਕ ਲਗਾਈ ਗਈ ਹੈ। (ਪੀਟੀਆਈ)