
ਹਮੇਸ਼ਾ ਵਿਕਾਸ ਨੂੰ ਸਮਰਪਤ ਹੋ ਕੇ ਕੰਮ ਕੀਤੈ : ਸਿੰਗਲਾ
ਸੰਗਰੂਰ, 10 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਵਲੋਂ ਚੋਣ ਕੰਪੇਨ ਦੌਰਾਨ ਅੱਜ ਬਾਰ ਕੌਂਸਲ ਦੇ ਆਗੂਆਂ ਅਤੇ ਮੈਬਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਅਪਣੇ ਵਲੋਂ ਕੀਤੇ ਗਏ ਕੰਮਾਂ ਬਾਰੇ ਅਤੇ ਆਉਣ ਵਾਲੇ ਟੀਚਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅਪਣੇ ਕਾਰਜਕਾਲ ਵਿਚ ਉਨ੍ਹਾਂ ਹਮੇਸ਼ਾ ਵਿਕਾਸ ਨੂੰ ਸਮਰਪਤ ਹੋ ਕੇ ਕੰਮ ਕਰਿਆ ਤੇ ਇਕ ਹੀ ਏਜੰਡਾ ਸਾਹਮਣੇ ਰਖਿਆ ਕਿ ਕਿਵੇਂ ਇਲਾਕੇ ਦੀ ਨੁਹਾਰ ਬਦਲੀ ਜਾਵੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਤੀਆਂ ਜਾਣ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਗਰੂਰ ਇਕ ਮੈਡੀਕਲ ਹੱਬ ਵਜੋਂ ਵਿਕਸਿਤ ਹੋਵੇਗਾ ਕਿਉਂਕਿ ਸੰਗਰੂਰ ਵਿਚ ਪੀ.ਜੀ.ਆਈ. ਹਸਪਤਾਲ ਅਤੇ ਕੈਂਸਰ ਹਸਪਤਾਲ ਤਾਂ ਪਹਿਲਾਂ ਹੀ ਸ਼ੁਰੂ ਹਨ ਤੇ ਬਹੁਤ ਜਲਦ ਹੀ ਇਥੇ ਇਕ ਮੈਡੀਕਲ ਕਾਲਜ ਵੀ ਬਣਨ ਜਾ ਰਿਹਾ ਹੈ।
ਉਨ੍ਹਾਂ ਵਕੀਲ ਭਾਈਚਾਰੇ ਦਾ ਧਨਵਾਦ ਕਰਦਿਆਂ ਕਿ ਉਹ ਜਾਣਦੇ ਹਨ ਕਿ ਇਕ ਵਕੀਲ ਦਾ ਇਕ-ਇਕ ਮਿੰਟ ਬਹੁਤ ਕੀਮਤੀ ਹੁੰਦਾ ਤੇ ਅੱਜ ਉਨ੍ਹਾਂ ਨੂੰ ਵਕੀਲ ਸਾਹਿਬਾਨ ਨੇ ਸਮਾਂ ਦਿਤਾ ਤਾਂ ਇਸ ਲਈ ਉਹ ਧਨਵਾਦ ਕਰਦੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਿਲਣੀ ਦੇ ਸਾਰਥਕ ਨਤੀਜੇ ਮਿਲਣਗੇ ਕਿਉਂਕਿ ਇਕ ਪੜ੍ਹੇ-ਲਿਖੇ ਤੇ ਸੂਝਵਾਨ ਵਰਗ ਨਾਲ ਸੰਗਤ ਕਰ ਕੇ ਬਹੁਤ ਕੁੱਝ ਨਵਾਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਹ ਇਕੋ ਹੀ ਜਜ਼ਬੇ ਤਹਿਤ ਕੰਮ ਕਰ ਰਹੇ ਹਨ ਕਿ ਇਲਾਕੇ ਦੇ ਲੋਕਾਂ ਦੀ ਕੋਈ ਵੀ ਉਮੀਦ ਅਧੂਰੀ ਨਾ ਰਹੇ ਤੇ ਉਨ੍ਹਾਂ ਅਪੀਲ ਕੀਤੀ ਕਿ ਚੋਣਾਂ ਵਿਚ ਰਹਿੰਦੇ ਇਹ ਦਸ ਦਿਨ ਉਨ੍ਹਾਂ ਖ਼ਾਤਰ ਮਿਹਨਤ ਕਰਨ ਤੇ ਫੇਰ ਪੰਜ ਸਾਲ ਉਹ ਲੋਕ ਸੇਵਾ ਵਿਚ ਹਾਜ਼ਰ ਰਹਿਣਗੇ।
ਫੋਟੋ 10-20