
'ਬੀਜੇਪੀ ਦੇ ਉਮੀਦਵਾਰਾਂ ਨੂੰ ਕਿੰਨਾ ਕੋਲੋਂ ਖ਼ਤਰਾ'
ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿਚ ਉਹਨਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਬੀਜੇਪੀ ਨੇ ਇਕ ਡਰ ਦਾ ਮਾਹੌਲ ਬਣਾਇਆ ਹੋਇਆ। ਉਹਨਾਂ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਸਕਿਊਰਟੀ ਮੁਹੱਈਆਂ ਕਰਵਾਈ ਗਈ ਹੈ। ਇਸ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿਚ ਚੋਣ ਕਮਿਸ਼ਨ ਨਾਲ ਗੱਲ ਕਰਾਂਗੇ।
Ravneet Bittu
ਇਹ ਇੰਨੀ ਵੱਡੀ ਗਿਣਤੀ ਵਿਚ ਸਕਿਊਰਟੀ ਉਮੀਦਵਾਰਾਂ ਨੂੰ ਕਿਉਂ ਦਿੱਤੀ ਗਈ ਹੈ। ਇਸ ਬਾਰੇ ਬੀਜੇਪੀ ਜ਼ਰੂਰ ਦੱਸੇ। ਉਹਨਾਂ ਨੂੰ ਕਿੰਨਾ ਕੋਲੋਂ ਖ਼ਤਰਾ ਹੈ? ਪੰਜਾਬ ਵਿਚ ਜਿਹਨਾਂ ਨੂੰ ਵੀ ਸਕਿਊਰਟੀ ਮਿਲੀ ਹੋਈ ਹੈ ਉਹ ਵਾਪਸ ਲਈ ਹੋਈ ਹੈ ਚਾਹੇ ਉਹ ਕਾਂਗਰਸ ਦੇ ਮੰਤਰੀ ਹੋਣ ਜਾਂ ਪਰਿਵਾਰਕ ਮੈਂਬਰ ਹੋਣ। ਚੋਣ ਕਮਿਸ਼ਨ ਨੂੰ ਵੇਖਣਾ ਚਾਹੀਦਾ ਹੈ। ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸ ਕਰਕੇ ਇੰਨੀ ਵੱਡੀ ਗਿਣਤੀ ਵਿਚ ਸਕਿਊਰਟੀ ਦਿੱਤੀ ਗਈ ਹੈ।
Ravneet Bittu
ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਜਿਹਨਾਂ ਨੂੰ ਅੱਜ ਵੀ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ। ਗਲਤ ਖਬਰਾਂ ਫੈਲਾ ਕੇ ਉਸ ਦਾ ਵਾਰ- ਵਾਰ ਰਿਮਾਂਡ ਮੰਗਦੇ ਰਹੇ। ਅੱਜ ਸਾਨੂੰ ਪਤਾ ਲੱਗਾ ਕਿ ਉਸ ਨਾਲ ਕਿੰਨਾ ਮਾੜਾ ਸਲੂਕ ਕੀਤਾ ਗਿਆ। ਉਸ ਨੂੰ ਸਾਹਮਣੇ ਨਹੀਂ ਆਉਣ ਦੇ ਰਹੇ। ਉਸ ਦੇ ਸਰੀਰ 'ਤੇ ਕਰੰਟ ਲਗਾਇਆ।
ravneet bittu
ਹਨੀ ਨਾਲ ਜਾਨਵਰਾਂ ਨਾਲੋਂ ਵੀ ਭੈੜਾ ਸਲੂਕ ਕੀਤਾ ਗਿਆ। ਉਸ ਨੂੰ ਬੋਰੀਆਂ ਵਿਚ ਪਾ-ਪਾ ਕੁੱਟਿਆ ਗਿਆ ਕਿ ਤਾਂ ਜੋ ਪਛਾਨ ਨਾ ਹੋ ਸਕੇ ਵੀ ਈਡੀ ਦੇ ਕਿਸ ਅਫਸਰ ਨੇ ਉਸ ਨੂੰ ਕੁੱਟਿਆ। ਇੰਨੀ ਨਫਤਰ ਕਿਉਂ ਗਰੀਬ ਤੋਂ? ਪੀਐਮ ਦੀ ਰੈਲੀ ਰੱਦ ਹੋਣ ਦਾ ਗੁੱਸਾ ਤੁਸੀਂ ਗਰੀਬ 'ਤੇ ਲਾ ਰਹੇ ਹੋ।