ਹਲਕਾ ਦਾਖਾ ਦੇ ਵੋਟਰ ਕਾਂਗਰਸ ਦੇ ਹੱਕ ਵਿਚ ਪਾਉਣਗੇ ਵੋਟ - ਕੈਪਟਨ ਸੰਧੂ
Published : Feb 11, 2022, 7:03 pm IST
Updated : Feb 11, 2022, 7:03 pm IST
SHARE ARTICLE
 Halqa Dakha voters will vote for Congress - Capt. Sandhu
Halqa Dakha voters will vote for Congress - Capt. Sandhu

ਪਿੰਡ ਵਾਸੀਆਂ ਨੇ ਸੰਧੂ ਦਾ ਕੀਤਾ ਭਰਵਾਂ ਸਵਾਗਤ

 

ਮੁੱਲਾਂਪੁਰ ਦਾਖਾ - ਅੱਜ ਹਲਕਾ ਦਾਖਾ ਦੇ ਕਾਂਗਰਸੀ ਉਮੀਦਵਾਰ ਦੀ ਸਥਿਤੀ ਉਸ ਵੇਲੇ ਮਜ਼ਬੂਤ ਹੋ ਗਈ ਜਦੋਂ ਪੰਡੋਰੀ ਪਿੰਡ ਦੇ ਆਗੂ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਸਿੱਧੂ ਦੇ ਘਰ ਸਮੁੱਚਾ ਪਿੰਡ ਇਕ ਮੰਚ 'ਤੇ ਦਿਖਾਈ ਦਿੱਤਾ ਜਿੱਥੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਨਾਹਰੇ ਲਗਾਉਂਦੇ ਨਜ਼ਰ ਆਏ ਅਤੇ ਇਹਨਾਂ ਪਿੰਡ ਵਾਸੀਆਂ ਨੇ ਆਪਣੇ ਹੱਥ ਖੜ੍ਹੇ ਕਰ ਕੇ ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ 20 ਫਰਵਰੀ ਨੂੰ ਉਹਨਾਂ ਦੀਆਂ ਸਾਰੀਆਂ ਵੋਟਾਂ ਪੰਜੇ ਨੂੰ ਪੈਣਗੀਆਂ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਜਿਸ ਵਿਚ ਹਰ ਵਰਗ ਨੂੰ ਇਕੋ ਜਿਹਾ ਸਥਾਨ ਦਿੱਤਾ ਗਿਆ ਹੈ ਭਾਵੇਂ ਕਿ ਚਰਨਜੀਤ ਸਿੰਘ ਚੰਨੀ ਇਕ ਆਮ ਮੱਧਵਰਗੀ ਅਤੇ ਗੈਰ ਸਿਆਸੀ ਪਰਿਵਾਰ ਵਿਚੋਂ ਹੈ। ਉਹਨਾਂ ਦੀ 111 ਦਿਨਾਂ ਦੀ ਸੰਤੁਸ਼ਟ ਕਾਰਗੁਜ਼ਾਰੀ ਨੂੰ ਦੇਖਦਿਆਂ ਉਹਨਾਂ ਨੂੰ ਫਿਰ ਤੋਂ 2022 ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਜੋ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਬੇਹਤਰੀ ਵਾਸਤੇ ਸੰਤੁਸ਼ਟ ਫੈਸਲਾ ਹੈ ਪਰ ਸਰਮਾਏਦਾਰ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿ ਜੋ ਚੰਨੀ ਨੂੰ ਘੇਰਨ ਦਾ ਯਤਨ ਕਰ ਰਹੇ ਹਨ। ਸੰਧੂ ਨੂੰ ਪਿੰਡ ਵਾਸੀਆਂ ਨੇ ਯਕੀਨ ਦਿੱਤਾ ਕਿ ਵੋਟ ਕਾਂਗਰਸ ਪਾਰਟੀ ਦੇ ਹੱਕ ਵਿਚ ਪਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ ਭਰੋਵਾਲ, ਸਾਬਕਾ ਸਰਪੰਚ ਜਗਦੀਸ਼ ਸਿੰਘ ਦੀਸ਼ਾ,ਗੁਰਜੋਤ ਸਿੰਘ ਟਿਵਾਣਾ,ਜਗਦੇਵ ਸਿੰਘ,ਪੰਚ ਫੁੰਮਣ ਸਿੰਘ,ਰੁਲਦਾ ਸਿੰਘ,ਬੇਅੰਤ ਸਿੰਘ,ਬਿਕਰਮਜੀਤ ਸਿੰਘ, ਪ੍ਰਿਤਪਾਲ ਸਿੰਘ,ਦਰਸ਼ਨ ਸਿੰਘ,ਕੈਪਟਨ ਅਨੋਖ ਸਿੰਘ,ਲਖਵੀਰ ਸਿੰਘ,ਚਰਨਪ੍ਰੀਤ ਸਿੰਘ,ਹਰਮਿੰਦਰ ਸਿੰਘ ਯੂ ਐਸ ਏ,ਦਿਲਮਨਪ੍ਰੀਤ ਸਿੰਘ ਅਤੇ ਮਾਸਟਰ ਮੇਜਰ ਸਿੰਘ ਆਦਿ ਹਾਜ਼ਰ ਸਨ।
 
 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement