
ਪੁਲਿਸ ਨੇ ਅਣਪਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਕੀਤਾ ਦਰਜ
ਜਗਰਾਉਂ : ਲੁਧਿਆਣਾ ਦੇ ਰਾਏਕੋਟ ਦੇ ਪਿੰਡ ਗੋਬਿੰਦਗੜ੍ਹ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਦੀ ਖੇਡ ਗਰਾਊਂਡ 'ਚ ਇਕ ਨਵਜੰਮੇ ਬੱਚੇ ਦੀ ਸਿਰ ਤੇ ਧੜ ਤੋਂ ਅਲੱਗ ਹੋਈ ਲਾਸ਼ ਬਰਾਮਦ ਮਿਲੀ ਹੈ।
Newborn baby
ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਆਵਾਰਾ ਕੁੱਤਾ ਨਵਜੰਮੇ ਬੱਚੇ ਦਾ ਧੜ ਚੁੱਕ ਕੇ ਜਾ ਰਿਹਾ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਰਾਏਕੋਟ ਥਾਣਾ ਸਦਰ ਦੀ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
PHOTO
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੋਬਿੰਦਗੜ੍ਹ ਦੇ ਪੰਚ ਜਗਸੀਰ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਦੇ ਖੇਡ ਗਰਾਊਂਡ ਕੋਲ ਬੈਠੇ ਸਨ। ਇਸੇ ਦੌਰਾਨ ਇੱਕ ਕੁੱਤਾ ਸਕੂਲ ਵਿਚੋਂ ਨਿਕਲਿਆ ਜਿਸ ਦੇ ਮੂੰਹ ਵਿਚ ਇਕ ਬੱਚੇ ਦਾ ਧੜ ਸੀ, ਇਹ ਦੇਖ ਕੇ ਹੱਕੇ ਬੱਕੇ ਰਹਿ ਗਏ। ਪੰਚ ਅਤੇ ਉਸਦੇ ਦੋਸਤ ਨੇ ਕੁੱਤੇ ਨੂੰ ਡਰਾ ਕੇ ਧੜ ਉਸ ਦੇ ਮੂੰਹ ਵਿੱਚੋਂ ਛੁਡਾਇਆ। ਪਿੰਡ ਦੇ ਸਕੂਲ ਦੀ ਗਰਾਊਂਡ ਵਿੱਚ ਜਾ ਕੇ ਦੇਖਿਆ ਤਾਂ ਉਥੇ ਇਕ ਟੋਇਆ ਪੁੱਟਿਆ ਹੋਇਆ ਸੀ, ਜਿਸ ਦੇ ਕੋਲ ਹੀ ਬੱਚੇ ਦਾ ਸਿਰ ਪਿਆ ਸੀ। ਇਸ 'ਤੇ ਉਨ੍ਹਾਂ ਨੇ ਤੁਰੰਤ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।