ਮਿਸ਼ਨ 2022 : ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਆਉਣਗੇ ਤੁਹਾਡੇ ਵਿਹੜੇ
Published : Feb 11, 2022, 7:10 am IST
Updated : Feb 11, 2022, 7:10 am IST
SHARE ARTICLE
IMAGE
IMAGE

ਮਿਸ਼ਨ 2022 : ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਆਉਣਗੇ ਤੁਹਾਡੇ ਵਿਹੜੇ

ਗੁਰੂ ਕੀ ਨਗਰੀ ਤੋਂ ਭਗਵੰਤ ਮਾਨ ਨੇ ਲਾਂਚ ਕੀਤਾ 'ਆਪ' ਦਾ 'ਡਿਜੀਟਲ ਡੋਰ ਟੂ ਡੋਰ ਕੈਂਪੇਨ

ਅੰਮਿ੍ਤਸਰ, 10 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮਿ੍ਤਸਰ ਤੋਂ ਵਿਧਾਨ ਸਭਾ ਚੋਣਾਂ ਲਈ 'ਡਿਜੀਟਲ ਡੋਰ ਟੂ ਡੋਰ ਕੈਂਪੇਨ' ਲਾਂਚ ਕੀਤਾ ਹੈ |
ਭਗਵੰਤ ਮਾਨ ਨੇ ਅੰਮਿ੍ਤਸਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਡਿਜੀਟਲ ਕੈਂਪੇਨ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ 98827-98827 ਨੰਬਰ 'ਤੇ ਮਿਸ ਕਾਲ ਕਰ ਕੇ ਤੇ ਵੈੱਬਸਾਈਟ 'ਤੇ ਕਲਿੱਕ ਕਰ ਕੇ ਸਿੱਧੇ ਮੈਨੂੰ ਅਤੇ 'ਆਪ' ਸੁਪਰੀਮੋ ਕੇਜਰੀਵਾਲ ਤੋਂ ਪੰਜਾਬ ਦੇ 11 ਅਹਿਮ ਮੁੱਦਿਆਂ 'ਤੇ ਸਵਾਲ ਕਰ ਸਕਦੇ ਹਨ | ਇਸ ਡਿਜੀਟਲ ਮੁਹਿੰਮ ਤਹਿਤ ਨੰਬਰ 'ਤੇ ਮਿਸ ਕਾਲ ਕਰਨ ਤੋਂ ਬਾਅਦ ਮੋਬਾਈਲ 'ਤੇ ਆਮ ਆਦਮੀ ਪਾਰਟੀ ਵਲੋਂ ਇਕ ਮੈਸੇਜ ਆਵੇਗਾ | ਉਸ 'ਤੇ ਕਲਿੱਕ ਕਰਨ ਨਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਡਿਜੀਟਲ ਤੌਰ 'ਤੇ ਉਨ੍ਹਾਂ ਦਾ ਬੂਹਾ ਖੜਕਾਉਣਗੇ | ਘਰ ਦੇ ਅੰਦਰ ਵੜਕੇ ਉਨ੍ਹਾਂ ਦੇ ਸਵਾਲ ਜਾਣਨਗੇ | ਲੋਕ ਪੰਜਾਬ ਨਾਲ ਸਬੰਧਤ 11 ਅਹਿਮ ਮੁੱਦਿਆਂ ਜਿਵੇਂ ਕਿ ਸਿਖਿਆ, ਸਿਹਤ, ਬਿਜਲੀ, ਐਸਸੀ ਭਾਈਚਾਰਾ, ਔਰਤਾਂ ਦੀ ਸੁਰੱਖਿਆ, ਅਮਨ-ਕਾਨੂੰਨ, ਖੇਤੀਬਾੜੀ, ਨਸ਼ਾ ਮੁਕਤ ਪੰਜਾਬ, ਰੁਜ਼ਗਾਰ, ਵਪਾਰ ਅਤੇ ਭਿ੍ਸ਼ਟਾਚਾਰ ਤੋਂ ਮੁਕਤੀ 'ਤੇ ਸਵਾਲ ਪੁੱਛ ਸਕਦੇ ਹਨ | ਮਾਨ ਅਤੇ ਕੇਜਰੀਵਾਲ ਦੋਵੇਂ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ |
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ | ਲੋਕ ਹੁਣ ਬਦਲਾਅ ਚਾਹੁੰਦੇ ਹਨ | ਬਦਲਾਅ ਲਈ ਲੋਕਾਂ ਦੀ ਇਕੋ ਇਕ ਪਸੰਦ ਆਮ ਆਦਮੀ ਪਾਰਟੀ ਹੈ | ਅਸੀਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ  ਚੰਗੀ ਤਰ੍ਹਾਂ ਜਾਣਨ ਵਾਲੇ, ਪੜ੍ਹੇ-ਲਿਖੇ, ਯੋਗ ਅਤੇ ਆਮ ਘਰਾਂ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਖੜੇ ਕੀਤੇ ਹਨ | 20 ਫ਼ਰਵਰੀ ਨੂੰ  ਪੰਜਾਬ ਦੇ ਲੋਕ ਅਪਣੀ ਅਤੇ ਪੰਜਾਬ ਦੀ ਕਿਸਮਤ ਲਿਖਣਗੇ | ਲੋਕ ਇਸ ਵਾਰ ਅਪਣੇ ਬੱਚਿਆਂ ਦੀ ਤਕਦੀਰ ਬਦਲਣ ਅਤੇ ਪੰਜਾਬ ਨੂੰ  ਮੁੜ ਤੋਂ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ  ਵੋਟ ਦੇਣਗੇ |
ਕੈਪਸ਼ਨ ਏ ਐਸ ਆਰ ਬਹੋੜੂ- 10-2- ਭਗਵੰਤ ਮਾਨ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦੇ ਹੋਏ |

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement