
'ਹਾਈਕਮਾਨ ਦੀ ਸ਼ਾਇਦ ਕੋਈ ਮਜਬੂਰੀ ਰਹੀ ਹੋਣੀ ਹੈ'
ਚੰਡੀਗੜ੍ਹ: ਚਰਨਜੀਤ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਰਾਬੀਆ ਨੇ ਕਿਹਾ ਕਿ ਹਾਈਕਮਾਨ ਦੀ ਸ਼ਾਇਦ ਕੋਈ ਮਜਬੂਰੀ ਰਹੀ ਹੋਣੀ ਹੈ ਪਰ ਤੁਸੀਂ ਇਕ ਇਮਾਨਦਾਰ ਆਦਮੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦੇ। ਬੇਈਮਾਨ ਆਦਮੀ ਨੂੰ ਆਖ਼ਰਕਾਰ ਰੁਕਣਾ ਹੀ ਪੈਂਦਾ ਹੈ।
Rabia Sidhu
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੀ ਹਾਲਤ ਬਹੁਤ ਖ਼ਰਾਬ ਹੈ। ਪੰਜਾਬ ਨੂੰ ਇਕੋ ਇਨਸਾਨ ਬਚਾ ਸਕਦਾ ਹੈ, ਉਹ ਹੈ ਨਵਜੋਤ ਸਿੱਧੂ।
ਰਾਬੀਆ ਸਿੱਧੂ ਨੇ ਕਿਹਾ ਕਿ ਜੋ ਇਨਸਾਨ ਕਾਫੀ ਸਮੇਂ ਤੋਂ ਪੰਜਾਬ ਲਈ ਇਕ ਮਾਡਲ ਤਿਆਰ ਕਰ ਰਿਹਾ ਹੈ, ਉਸ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜਿੱਤ ਸੱਚਾਈ ਦੀ ਹੀ ਹੋਵੇਗੀ। ਉਹਨਾਂ ਅੰਦਰ ਪੰਜਾਬ ਵੱਸਦਾ ਹੈ ਪਰ ਡਰੱਗ ਮਾਫੀਆ ਉਹਨਾਂ ਨੂੰ ਹਟਾਉਣ ਵਿਚ ਲੱਗਿਆ ਹੈ ਕਿਉਂਕਿ ਜੇ ਸਿੱਧੂ ਆ ਗਿਆ ਤਾਂ ਡਰੱਗ ਮਾਫੀਆ ਦਾ ਕੱਖ ਨਹੀਂ ਰਹਿਣਾ।