
ਮੁੱਖ ਮੰਤਰੀ ਦੀ ਮਾਂ ਕਹਾਉਣ ਦਾ ਮਾਣ ਬਖ਼ਸ਼ਣਗੇ ਪੰਜਾਬੀ : ਹਰਪਾਲ ਕੌਰ
ਭੀਖੀ, 10 ਫ਼ਰਵਰੀ (ਬਹਾਦਰ ਖ਼ਾਨ) : ਆਮ ਆਦਮੀ ਪਾਰਟੀ ਵਲੋਂ ਐਲਾਨੇ ਸੰਭਾਵੀ ਮੁੱਖ ਮੰਤਰੀ ਦੇ ਅਤੇ ਸੂਬੇ ਦੀ ਸਿਆਸਤ ਦੇ ਚਰਚਿਤ ਚਿਹਰੇ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਇਥੇ ਆਮ ਉਮੀਦਵਾਰ ਵਿਜੈ ਸਿੰਗਲਾ ਲਈ ਚੋਣ ਪ੍ਰਚਾਰ ਦੌਰਾਨ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਲੋਟੂ ਨਿਜ਼ਾਮ ਅਤੇ ਭਿ੍ਸ਼ਟਾਚਾਰੀ ਰਾਜਨੀਤੀ ਦੀ ਦਲ-ਦਲ ਵਿਚੋਂ ਨਿਕਲਣ ਦਾ ਮਨ ਬਣਾ ਚੁੱਕੇ ਹਨ ਅਤੇ 28 ਦਿਨਾਂ ਬਾਅਦ ਉਹ ਮੈਨੂੰ ਮੁੱਖ ਮੰਤਰੀ ਦੀ ਮਾਂ ਕਹਾਉਣ ਦਾ ਮਾਨ ਬਖ਼ਸਣਗੇ | ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਪਿਛਲੇ 9 ਸਾਲਾਂ ਤੋਂ ਲਗਾਤਾਰ ਭਿ੍ਸ਼ਟਾਚਾਰ ਅਤੇ ਫਿਰਕੂ ਰਾਜਨੀਤੀ ਵਿਰੁਧ ਹਰ ਪਲੇਟਫ਼ਾਰਮ 'ਤੇ ਡਟ ਕੇ ਵਿਰੋਧ ਕਰ ਰਿਹਾ ਹੈ ਅਤੇ ਸਮੂਹ ਪੰਜਾਬੀ ਵੀ ਉਸ ਦਾ ਦਿਲੋਂ ਸਮਰਥਕ ਕਰ ਰਰੇ ਹਨ |
ਉਨ੍ਹਾਂ ਕਿਹਾ ਕਿ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਿ੍ਸ਼ਟ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ ਕਿ ਕਿਸ ਤਰ੍ਹਾਂ ਉਸ ਨੇ 3 ਮਹੀਨਿਆਂ ਵਿਚ ਭਿ੍ਸ਼ਟਾਚਾਰੀ ਦੀਆਂ ਹੱਦਾਂ ਪਾਰ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਬਾਦਲ ਜੁੰਡਲੀ ਨੂੰ ਵੀ ਲੋਕ ਮੁੱਢੋਂ ਨਕਾਰ ਚੁੱਕੇ ਹਨ | ਉਨ੍ਹਾਂ ਆਪ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਪੂਰਨ ਭਰੋਸਾ ਹੈ ਕਿ ਕੇਜਰੀਵਾਲ ਦੀ ਗਤੀਸ਼ੀਲ ਅਗਵਾਈ ਹੇਠ ਅਪਣਾ ਵਕਾਰ ਹੋ ਚੁਕਿਆ ਪੰਜਾਬ ਮੁੜ ਫਿਰ ਵਿਕਾਸ ਅਤੇ ਤਰੱਕੀ ਦੀ ਲੀਹ 'ਤੇ ਚੜ੍ਹੇਗਾ | ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨਾਂ ਲਈ ਆਰਥਿਕਤਾ ਠੋਸ ਹੋਵੇਗੀ |
ਭਾਜਪਾ ਨੂੰ ਝਟਕਾ-ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਦੀ ਆਮਦ 'ਤੇ ਜਿਥੇ ਆਪ ਉਮੀਦਵਾਰ ਵਿਜੈ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲਿਆ ਉਥੇ ਭਾਜਪਾ ਨੂੰ ਜ਼ੋਰਦਾਰ ਝਟਕਾ ਬੜੀ ਸਹਿਜਤਾ ਨਾਲ ਲੱਗਿਆ ਜਦੋਂ ਭਾਜਪਾ ਦੀ ਪ੍ਰਦੇਸ਼ ਕਾਰਜ਼ਕਾਰਨੀ ਦੇ ਮੈਂਬਰ ਡਾ. ਰਾਕੇਸ਼ ਬੌਬੀ ਦੇ ਛੋਟੇ ਭਰਾਵਾਂ ਵਿੱਕੀ ਜਿੰਦਲ ਅਤੇ ਸੋਨੂੰ ਜਿੰਦਲ ਹਰਪਾਲ ਕੌਰ ਅਤੇ ਡਾ ਵਿਜੈ ਸਿੰਗਲਾ ਦੀ ਪਤਨੀ ਅਨੀਤਾ ਸਿੰਗਲਾ ਨੂੰ ਫਲਾਂ ਨਾਲ ਤੋਲ ਕੇ ਅਪਣੇ ਦਿੱਲੀ ਸਮਰਥਨ ਦਾ ਐਲਾਨ ਕੀਤਾ |
ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਤਨ, ਮਨ, ਧਨ ਨਾਲ ਸਹਿਯੋਗ ਕਰਨਗੇ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਭਗਵਾਨ ਭੀਖੀ, ਰਾਕੇਸ਼ ਕੁਮਾਰ ਮਹਿਤਾ, ਪੰਕਜ ਕੁਮਾਰ, ਸੱਤਪਾਲ ਸੱਤੀ, ਭਾਰਤ ਸਿੰਗਲਾ, ਮੁਨੀਸ਼ ਕੁਮਾਰ, ਸੋਨੂੰ ਸਿੰਗਲਾ, ਭੂਸ਼ਨ ਕੁਮਾਰ, ਨੀਟਾ ਕੁਮਾਰ, ਮੰਗੂ ਪੰਧੇਰ, ਸੀਮਾ ਰਾਣੀ ਤੋਂ ਇਲਾਵਾ ਅਗਰਵਾਲ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ |
ਫੋਟੋ ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਕੌਰ
Mansa_10_652_6_1_5