ਪੁਲਿਸ ਨੇ 4 ਖ਼ਿਲਾਫ਼ ਕੀਤਾ ਮਾਮਲਾ ਦਰਜ
ਮੁਲਜ਼ਮਾਂ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਪੁਸ਼ਪਿੰਦਰ ਸਿੰਘ ਅਤੇ ਇੱਕ ਸਾਬਕਾ ਸਰਪੰਚ ਵੀ ਸ਼ਾਮਲ
ਇੰਸਪੈਕਟਰ ਪੁਸ਼ਪਿੰਦਰ ਸਿੰਘ
ਮੋਗਾ: ਪੁਲਿਸ ਨੇ ਮੋਗਾ ਪੁਲਿਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਪੁਸ਼ਪਿੰਦਰ ਸਿੰਘ ਸਮੇਤ 4 ਵਿਅਕਤੀਆਂ ਖ਼ਿਲਾਫ਼ ਧਾਰਾ 420,406, ਪਰਵੇਂਸ਼ਨ ਅਤੇ ਕ੍ਰੱਪਸ਼ਨ ਐਕਟ 7 ਅਤੇ 13 (2) ਤਹਿਤ ਕੀਤਾ ਕੇਸ ਦਰਜ।
ਇਹ ਵੀ ਪੜ੍ਹੋ :ਬਲਬੀਰ ਸਿੰਘ ਸਿੱਧੂ ਬਣੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਰੀ ਕੀਤੇ ਹੁਕਮ
ਦੱਸ ਦਈਏ ਕਿ ਉਕਤ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਇਕ ਮਾਮਲੇ ਵਿੱਚ ਰਾਜ਼ੀਨਾਮਾ ਕਰਵਾਉਣ ਨੂੰ ਲੈ ਕੇ ਲਵਪ੍ਰੀਤ ਨਾਂ ਦੇ ਵਿਅਕਤੀ ਤੋਂ 15 ਲੱਖ 50 ਹਜ਼ਾਰ ਰੁਪਏ ਲੈ ਲਏ ਅਤੇ ਨਾ ਹੀ ਰਾਜ਼ੀਨਾਮਾ ਹੋਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜਿਸ ਦੀ ਸ਼ਿਕਾਇਤ ਲਵਪ੍ਰੀਤ ਸਿੰਘ ਨੇ ਮੋਗਾ ਦੇ ਐੱਸ ਐੱਸ ਪੀ ਅਤੇ ਮੋਗਾ ਦੇ ਐੱਸਪੀ ਹੈੱਡਕਾਟਰ ਮਨਮੀਤ ਸਿੰਘ ਨੂੰ ਕੀਤੀ ਅਤੇ ਜਾਂਚ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਕਪੂਰਥਲਾ 'ਚ ਇਸ ਪਿੰਡ ਦੇ ਸਰਪੰਚ ਤੇ ਪੰਚ ਖ਼ਿਲਾਫ਼ ਵੱਡੀ ਕਾਰਵਾਈ, ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
ਜਾਂਚ ਦੌਰਾਨ ਸਾਹਮਣੇ ਆਇਆ ਕਿ ਪੁਸ਼ਪਿੰਦਰ ਸਿੰਘ ਸਮੇਤ 4 ਵਿਅਕਤੀ ਦੋਸ਼ੀ ਪਾਏ ਗਏ। ਇਹਨਾਂ ਚਾਰਾਂ ਵਿਅਕਤੀਆਂ ਖ਼ਿਲਾਫ਼ ਮੋਗਾ ਦੇ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ। ਉਧਰ ਕੋਈ ਵੀ ਅਧਕਾਰੀ ਇਸ ਮਾਮਲੇ ਬਾਰੇ ਬੋਲਣ ਲਈ ਤਿਆਰ ਨਹੀਂ ਹੋਇਆ ਹੈ।