
Abohar News: ਹਜੇ ਤੱਕ ਲਾਸ਼ ਦੀ ਨਹੀਂ ਹੋਈ ਪਹਿਚਾਣ
Death of youth due to excessive drinking in Abohar news in punjabi : ਅਬੋਹਰ ਦੇ ਪਿੰਡ ਡੰਗਰਖੇੜਾ ਨੇੜੇ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦੀ ਜੇਬ 'ਚੋਂ ਇਕ ਸ਼ਰਾਬ ਦੀ ਖਾਲੀ ਬੋਤਲ ਅਤੇ ਇਕ ਪੈਕਟ ਬਰਾਮਦ ਹੋਇਆ, ਜਿਸ ਕਾਰਨ ਸ਼ੱਕ ਹੈ ਕਿ ਉਸ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਖੇਤਾਂ 'ਚੋਂ ਮਿਲੀ ਅੱਧ ਨੰਗੀ ਤੇ ਸਿਰ ਕੱਟੀ ਹੋਈ ਲਾਸ਼
ਜਾਣਕਾਰੀ ਅਨੁਸਾਰ ਪਿੰਡ ਡੰਗਰਖੇੜਾ ਵਾਸੀ ਕੁਝ ਲੋਕਾਂ ਨੇ ਨਰ ਸੇਵਾ ਸੰਸਥਾ ਨੂੰ ਸੂਚਨਾ ਦਿਤੀ ਕਿ ਸ਼ਰਾਬ ਦੇ ਠੇਕੇ ਬਾਹਰ ਇਕ ਵਿਅਕਤੀ ਮ੍ਰਿਤਕ ਪਿਆ ਹੈ। ਸੂਚਨਾ ਮਿਲਦੇ ਹੀ ਸੰਸਥਾ ਦੇ ਮੈਂਬਰ ਸੋਨੂੰ ਅਤੇ ਮੋਨੂੰ ਗਰੋਵਰ ਮੌਕੇ 'ਤੇ ਪਹੁੰਚੇ ਅਤੇ ਥਾਣਾ ਖੂਈਖੇੜਾ ਦੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕ ਨੇ ਲਾਲ ਰੰਗ ਦੇ ਬੂਟ, ਨੀਲੇ ਰੰਗ ਦੀ ਕਮੀਜ਼ ਅਤੇ ਪਜਾਮਾ ਪਾਇਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (11 ਫਰਵਰੀ 2024)
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Death of youth due to excessive drinking in Abohar news in punjabi, stay tuned to Rozana Spokesman)