
Barnala News : ਦੁਕਾਨਦਾਰ ਦੇ ਅਕਾਊਂਟ ’ਚ ਗ਼ਲਤੀ ਨਾਲ ਆਏ 3 ਲੱਖ ਰੁਪਏ
Barnala News in Punjabi : ਅੱਜ ਦੇ ਸਮੇਂ ’ਚ ਜਿੱਥੇ ਲੋਕ ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ, ਉੱਥੇ ਹੀ ਇਸ ਸਮੇਂ ’ਚ ਇਮਾਨਦਾਰ ਲੋਕ ਵੀ ਹਨ। ਅਜਿਹੀ ਹੀ ਇੱਕ ਇਮਾਨਦਾਰੀ ਦੀ ਮਿਸਾਲ ਬਰਨਾਲਾ ’ਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਬਿਜਲੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਅਚਾਨਕ ਬੈਂਕ ਵੱਲੋਂ 3 ਲੱਖ ਰੁਪਏ ਉਹਨਾਂ ਦੇ ਅਕਾਊਂਟ ’ਚ ਗ਼ਲਤੀ ਨਾਲ ਪਾ ਦਿੱਤੇ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਬੈਂਕ ਵਾਲਿਆਂ ਦਾ ਫ਼ੋਨ ਆਇਆ ਕਿ ਤੁਹਾਡੇ ਅਕਾਊਂਟ ’ਚ ਗ਼ਲਤੀ ਨਾਲ 3 ਲੱਖ ਰੁਪਏ ਪੈ ਗਏ ਹਨ। ਤੁਸੀਂ ਇਹ ਪੇਮੈਂਟ ਬੈਂਕ ਨੂੰ ਵਾਪਸ ਕਰ ਦਿਓ। ਦੁਕਾਨਦਾਰ ਨੇ ਤੁਰੰਤ ਇਹ ਪੈਸੇ ਬੈਂਕ ਦੇ ਅਧਿਕਾਰੀਆਂ ਨੂੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।
ਦੁਕਾਨਦਾਰ ਚੰਦਰਸ਼ੇਖਰ ਗਰਗ ਨੇ ਕਿਹਾ ਕਿ ਬੈਂਕ ਵਾਲਿਆਂ ਵੱਲੋਂ ਗ਼ਲਤੀ ਨਾਲ ਉਸ ਦੇ ਅਕਾਊਂਟ ’ਚ ਪੈਸੇ ਪਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਨਾਂ ਦੇ ਪੈਸੇ ਨੇ ਉਹਨਾਂ ਦੇ ਅਕਾਊਂਟ ਵਿੱਚ ਹੀ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਬੈਂਕ ਦਾ ਫ਼ੋਨ ਵੀ ਨਾ ਆਉਂਦਾ ਤਾਂ ਵੀ ਉਹ ਬੈਂਕ ਵਾਲਿਆਂ ਨੂੰ ਫੋਨ ਕਰ ਕੇ ਇਸ ਪੇਮੈਂਟ ਨੂੰ ਵਾਪਸ ਕਰ ਕੇ ਆਉਂਦੇ।
(For more news apart from shop in Barnala set an example honesty, showing honesty paying back bankers News in Punjabi, stay tuned to Rozana Spokesman)