
ਸ਼੍ਰੀ ਧਰੁਵ ਦਹਿਆ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਦਿਨਕਰ ਗੁਪਤਾ...
ਖੰਨਾ : ਸ਼੍ਰੀ ਧਰੁਵ ਦਹਿਆ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਸ਼੍ਰੀ ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ, ਰੇਂਜ਼, ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੰਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਹਾਂਸਲ ਹੋਈ
SSP, Khanna
ਜਦੋਂ ਮਿਤੀ 11.3.2019 ਨੂੰ ਜੇਰ ਸਰਕਰਦਗੀ ਸ਼੍ਰੀ ਦੀਪਕ ਰਾਏ, ਪੀਪੀਐਸ, ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ, ਅਨਵਰ ਅਲੀ, ਮੁੱਖ ਅਫ਼ਸਰ ਥਾਣਾ ਸਦਰ ਖੰਨਾ, ਸਹਾਇਕ ਥਾਣੇਦਾਰ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਇਤਲਾਹ ਦਿੱਤੀ ਕਿ ਸਰਬਜੀਤ ਸਿੰਘ ਉਰਫ਼ ਗੋਰਾ ਪੁੱਤਰ ਧਰਪਾਲ ਸਿੰਘ ਵਾਸੀ ਪਿੰਡ ਰਾਮਪੁਰ ਛੰਨਾ, ਜ਼ਿਲ੍ਹਾ ਸੰਗਰੂਰ ਅਤੇ ਹਰਬੰਸ ਸਿੰਘ ਪੁੱਤਰ ਤੇਜ਼ਾ ਸਿੰਘ ਵਾਸੀ ਪਿੰਡ ਟੋਡਰਪੁਰ, ਥਾਣਾ ਸਮਾਣਾ, ਜੋ ਕਿ ਡੋਡੇ (ਭੁੱਕੀ) ਵੇਚਣ ਦਾ ਧੰਦਾ ਕਰਦੇ ਹਨ, ਉਹ ਅੱਜ ਵੀ ਟਰੱਕ ਨੰਬਰ, ਪੀਬੀ-13 ਵਾਈ-9733 ਵਿਚ ਭਾਰੀ ਮਾਤਰਾ ਵਿਚ ਡੋਡੇ ਰੱਖ ਕੇ ਪਿੰਡ ਈਸੜੂ ਵੱਲੋਂ ਚਕੋਹੀ, ਭਮੁੱਦੀ ਵੱਲ ਨੂੰ ਆ ਰਹੇ ਹਨ।
Drugs
ਅਗਰ ਹੁਣੇ ਹੀ ਚੋਰਾਸਤਾ ਪਿੰਡ ਕੰਮਾਂ/ਫ਼ੈਜ਼ਗੜ੍ਹ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਡੋਡੇ (ਭੁੱਕੀ) ਸਮੇਤ ਕਾਬੂ ਆ ਸਕਦੇ ਹਨ ਤਾਂ ਦੋਰਾਨੇ ਨਾਕਾਬੰਦੀ ਪੁਲਿਸ ਪਾਰਟੀ ਮੁਸਤੈਦੀ ਨਾਲ ਟਰੱਕ ਨੰਬਰ, ਪੀਬੀ-13-ਵਾਈ 9733 ਨੂੰ ਰੋਕਿਆ ਤਾਂ ਉਸ ਵਿਚੋਂ ਭਾਰੀ ਮਾਤਰਾ ਵਿਚ 3 ਕੁਇੰਟਲ 4 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ। ਜਿਨ੍ਹਾਂ ਵਿਰੁੱਧ ਮੁਕੱਦਮਾ ਨੰਬਰ 49, ਮਿਤੀ 10.3.2019 ਅ/ਧ 15/61/85 ਐਨਡੀਪੀਐਸ ਐਕਟ ਥਾਣਾ ਸਦਰ ਖੰਨਾ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।