
ਐਚ - 1ਬੀ ਵੀਜ਼ਾ ਇੱਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀ ਰੱਖਣ ਦੀ ਆਗਿਆ ਦਿੰਦਾ ਹੈ ਤੇ ਅਮਰੀਕਾ ਦੀ ਤਕਨੀਕ ਨਾਲ ਜੁੜੀਆ....
ਵਾਸ਼ਿੰਗਟਨ : ਅਮਰੀਕਾ ਵਿਚ ਐਚ– 1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਵਰਕ ਪਰਮਿਟ ਦੇਣ ਵਾਲੇ ਨਿਯਮਾਂ ਵਿਚ ਬਦਲਾਵ ਚੱਲ ਰਿਹਾ ਹੈ। ਵਾਈਟ ਹਾਉਸ ਵਿਚ ਰਸਮੀ ਤੌਰ ਤੇ ਪੇਸ਼ ਕੀਤੇ ਗਏ ਬਦਲਾਵ ਵਿਚ ਐਚ 1 - ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਦੇ ਵਰਕ ਪਰਮਿਟ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈੈ। ਅਧਿਕਾਰੀਆਂ ਦੇ ਮੁਤਾਬਿਕ ਇਸ ਪ੍ਰਸਤਾਵ ਦੇ ਮਨਜ਼ੂਰ ਹੋ ਜਾਣ ਤੇ ਤਕਰੀਬਨ 90 ਹਜ਼ਾਰ ਵੀਜ਼ਾ ਧਾਰਕਾਂ ਦੇ ਪਤੀ/ਪਤਨੀਆਂ ਪ੍ਰਭਾਵਿਤ ਹੋਣਗੇ। ਇਸ ਵਿਚ ਵੱਡੀ ਗਿਣਤੀ 'ਚ ਭਾਰਤੀ ਸ਼ਾਮਿਲ ਹਨ । ਬੁੱਧਵਾਰ ਨੂੰ ਇਹ ਪ੍ਰਸਤਾਵ ਬਜਟ ਲਈ ਵਾਈਟ ਹਾਊਸ ਆਫਿਸ ਦੇ ਮੈਨੇਜਮੇਂਟ ਵਿਭਾਗ ਕੋਲ ਭੇਜਿਆ ਗਿਆ।
White House, America
ਜ਼ਿਕਰਯੋਗ ਹੈ ਕਿ ਆਈਟੀ ਪੇਸ਼ਾਵਰਾਂ ਲਈ ਸਭ ਤੋਂ ਜ਼ਿਆਦਾ ਮੰਗ ਵਾਲਾ ਐਚ - 1ਬੀ ਵੀਜ਼ਾ ਇੱਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀ ਰੱਖਣ ਦੀ ਆਗਿਆ ਦਿੰਦਾ ਹੈ ਤੇ ਅਮਰੀਕਾ ਦੀ ਤਕਨੀਕ ਨਾਲ ਜੁੜੀਆਂ ਕੰਪਨੀਆਂ ਹਰ ਸਾਲ ਇਸ ਵੀਜ਼ੇ ਦੀ ਮਦਦ ਨਾਲ ਹਜ਼ਾਰਾਂ ਭਾਰਤੀ ਤੇ ਚੀਨੀ ਕਰਮਚਾਰੀਆਂ ਦੀ ਨਿਯੁਕਤੀ ਕਰਦੀਆਂ ਹਨ। ਇਸ ਪ੍ਰਸਤਾਵ ਤੇ ਅੰਤਿਮ ਫੈਸਲਾ ਵਾਈਟ ਹਾਉਸ ਨੂੰ ਲੈਣਾ ਹੁੰਦਾ ਹੈ।
ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਵਾਈਟ ਹਾਊਸ ਇਸ ਪ੍ਰਸਤਾਵ ਦੀ ਸਮੀਖਿਆ ਕਰ ਸਕਦਾ ਹੈ ਤੇ ਅਨੇਕਾਂ ਏਜੰਸੀਆਂ ਕੋਲੋਂ ਇਸ ਸਬੰਧ ਵਿਚ ਇਨਪੁਟ ਵੀ ਲੈ ਸਕਦਾ ਹੈ । ਇਸ ਸਭ ਵਿਚ ਇੱਕ ਹਫਤੇ ਤੋਂ ਲੈ ਕੇ ਇੱਕ ਮਹੀਨੇ ਤੱਕ ਦਾ ਵਕਤ ਲੱਗਣ ਦੀ ਸੰਭਾਵਨਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮਿਗਰੇਸ਼ਨ ਸਰਵਿਸ (ਯੂਐਸਸੀਆਈਐਸ) ਨੇ ਇਸ ਸਬੰਧ ਵਿਚ ਕਿਹਾ ਕਿ ਜਦੋਂ ਤੱਕ ਇਸ ਬਦਲਾਵ ਦੀ ਸਮੀਖਿਆ ਨਹੀਂ ਹੋ ਜਾਂਦੀ ਤਦ ਤੱਕ ਇਹ ਨਿਯਮ ਅੰਤਿਮ ਨਹੀਂ ਮੰਨਿਆ ਜਾਵੇਗਾ।
US citizenship and Immigration Services
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਯੂਐਸਸੀਆਈਐਸ ਕਰਮਚਾਰੀਆਂ ਨਾਲ ਜੁੜੇ ਸਾਰੇ ਵੀਜ਼ਾ ਪ੍ਰੋਗਰਾਮਾਂ ਦੀ ਸਮੀਖਿਆ ਕਰ ਰਿਹਾ ਹੈ। ਜਦੋਂ ਤੱਕ ਪਰਕਿਰਿਆ ਪੂਰੀ ਨਹੀਂ ਹੋ ਜਾਂਦੀ ਤਦ ਤੱਕ ਐੇਚ - 4 ਵੀਜ਼ਾ ਧਾਰਕਾਂ ਦੀ ਰੋਜ਼ਗਾਰ ਯੋਗਤਾ ਦੇ ਸਬੰਧ ਵਿਚ ਕੋਈ ਵੀ ਫ਼ੈਸਲਾ ਅੰਤਿਮ ਨਹੀਂ ਹੈ।ਉਨ੍ਹਾਂ ਨੇ ਦੱਸਿਆ ਕਿ ਵਾਈਟ ਹਾਊਸ ਤੋਂ ਆਗਿਆ ਮਿਲਣ ਤੋਂ ਬਾਅਦ ਰੈਗੂਲੇਸ਼ਨ ਨੂੰ ਫੇਡਰਲ ਰਜਿਸਟਰ ਵਿਚ 30 ਦਿਨਾਂ ਦੀ ਮਿਆਦ ਦੇ ਨਾਲ ਪਬਲਿਸ਼ ਕਰ ਦਿੱਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਹੀ ਨਵੇਂ ਨਕੋਰ ਬਦਲਾਅ ਪ੍ਰਭਾਵ ਵਿਚ ਆ ਸਕਣਗੇ। ਟਰੰਪ ਪ੍ਰਸ਼ਾਸਨ ਇਸ ਬਦਲਾਵ ਦੇ ਨਾਲ ਅੱਗੇ ਵਧਣ ਦੇ ਮੂਡ ਵਿਚ ਹਨ ਉਥੇ ਹੀ ਕਮਲਾ ਹੈਰਿਸ ਸਹਿਤ ਅਮਰੀਕੀ ਨੀਤੀ-ਨਿਰਮਾਤਾਵਾਂ ਦਾ ਇਕ ਸਮੂਹ ਇਸ ਬਦਲਾਵ ਦਾ ਵਿਰੋਧ ਵੀ ਕਰ ਰਿਹਾ ਹੈੈ । ਸਿਲਿਕਾਨ ਵੈੈਲੀ ਦੀਆਂ ਕੰਪਨੀਆਂ ਵੀ ਇਸ ਬਦਲਾਵ ਦੇ ਪੱਖ ਵਿਚ ਨਹੀਂ ਹਨ।
ਟਰੰਪ ਪ੍ਰਸ਼ਾਸਨ ਐਚ1-ਬੀ ਵੀਜ਼ਾ ਨੀਤੀਆਂ ਦੀ ਸਮੀਖਿਆ ਕਰ ਰਿਹਾ ਹੈ । ਉਸ ਨੂੰ ਲੱਗਦਾ ਹੈ ਕਿ ਕੰਪਨੀਆਂ ਅਮਰੀਕੀ ਕਰਮਚਾਰੀਆਂ ਦੀ ਬਦਲੀ ਕਰਨ ਲਈ ਇਸ ਨਿਯਮ ਦਾ ਦੁਰਉਪਯੋਗ ਕਰ ਰਹੀਆਂ ਹਨ ਹਨ ਟਰੰਪ ਪ੍ਰਸ਼ਾਸਨ ਨੇ ਖੁੱਲੇ ਤੌਰ ਤੇ ਇਹ ਕਿਹਾ ਕਿ ਉਹ ਐਚ -4 ਵੀਜ਼ਾ ਧਾਰਕਾਂ ਨੂੰ ਵਰਕ ਪਰਮਿਟ ਦੇਣ ਤੇ ਰੋਕ ਲਗਾਉਣਾ ਚਾਹੁੰਦਾ ਹੈ। ਇਹਨਾਂ ਵਿਚ ਭਾਰਤੀ - ਅਮਰੀਕੀ ਔਰਤਾਂ ਕਾਫ਼ੀ ਗਿਣਤੀ ਵਿਚ ਸ਼ਾਮਿਲ ਹਨ।
ਯੂਐਸਸੀਆਈਐੇਸ ਦੇ ਮੁਤਾਬਿਕ 5 ਅਕਤੂਬਰ ਤੱਕ ਐਚ-1ਬੀ ਵੀਜ਼ਾ ਤੇ ਅਮਰੀਕਾ ਵਿਚ 4,19,637 ਵਿਦੇਸ਼ੀ ਨਾਗਰਿਕ ਕੰਮ ਕਰ ਰਹੇ ਸੀ। ਇਹਨਾਂ ਵਿਚੋਂ 3,09,986 ਭਾਰਤੀ ਸਨ। ਟਰੰਪ ਪ੍ਰਸ਼ਾਸਨ ਨੇ ਇਸ ਸਬੰਧ ਵਿਚ ਕਿਹਾ ਕਿ ਉਹ ਅਮਰੀਕੀ ਲੋਕਾਂ ਦੇ ਹਿਤਾਂ ਲਈ ਰੋਜ਼ਗਾਰ ਅਧਾਰਿਤ ਵੀਜ਼ਾ ਪ੍ਰੋਗਰਾਮਾਂ ਦੀ ਅੱਗੇ ਸਮੀਖਿਆ ਕਰ ਰਿਹਾ ਹੈ।