
ਪਠਾਨਕੋਟ ਦੇ ਸਰਹੱਦੀ ਪਿੰਡਾਂ ਦੇ ਲੋਕ ਹਰ ਰੋਜ਼ ਆਪਣੀ ਜਾਨ ਜ਼ੋਖਿਮ ਵਿਚ ਪਾ ਕੇ ਕੰਮਾਂ-ਕਾਰਾਂ 'ਤੇ ਜਾਂਦੇ ਹਨ। ਇਹ ਲੋਕ ਰੋਜ਼ਾਨਾ ਕਿਸ਼ਤੀ ਜ਼ਰੀਏ ਰਾਵੀ.....
ਪਠਾਨਕੋਟ- ਪਠਾਨਕੋਟ ਦੇ ਸਰਹੱਦੀ ਪਿੰਡਾਂ ਦੇ ਲੋਕ ਹਰ ਰੋਜ਼ ਆਪਣੀ ਜਾਨ ਜ਼ੋਖਿਮ ਵਿਚ ਪਾ ਕੇ ਕੰਮਾਂ-ਕਾਰਾਂ 'ਤੇ ਜਾਂਦੇ ਹਨ। ਇਹ ਲੋਕ ਰੋਜ਼ਾਨਾ ਕਿਸ਼ਤੀ ਜ਼ਰੀਏ ਰਾਵੀ ਦਰਿਆ ਪਾਰ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਹਮੇਸ਼ਾ ਉਹਨਾਂ ਨਾਲ ਵਾਅਦੇ ਕਰਦੀਆਂ ਨੇ, ਪਰ ਕਦੇ ਵਾਅਦੇ ਪੂਰੇ ਨਹੀਂ ਹੋਏ। ਆਪਣੀ ਜਾਨ ਖਤਰੇ 'ਚ ਪਾਕੇ ਇਹ ਲੋਕ ਰੋਜ਼ਾਨਾ ਰੋਜ਼ੀ ਰੋਟੀ ਕਮਾਉਣ ਲਈ ਨਿਕਲਦੇ ਹਨ।
ਇਹ ਹਲਾਤ ਇਕ ਪਿੰਡ ਦੇ ਨਹੀਂ ਸਗੋ ਹਲਕਾ ਭੋਆ ਦੇ ਰਾਵੀ ਦਰਿਆ ਕੰਡੇ ਵਸੇ 40-50 ਪਿੰਡਾਂ ਦੇ ਲੋਕਾਂ ਦੀ ਇਹੀ ਰੋਟਿਨ ਹੈ। ਜਿੰਨਾਂ ਕੋਲ ਮੋਟਰ ਸਾਇਕਲ-ਸਕੂਟਰ ਤੇ ਸਾਇਕਲ ਤਾਂ ਜਰੂਰ ਹਨ ਪਰ ਚਲਾਉਣ ਲਈ ਸੜਕ ਨਹੀਂ ਹੈ। ਇਸ ਲਈ ਇਹ ਲੋਕ ਆਪੋ-ਆਪਣੇ ਵਾਹਨਾ ਨੂੰ ਕਿਸ਼ਤੀ 'ਚ ਰੱਖੇ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਮਜਬੂਰ ਹਨ। ਇੱਕ ਗੱਲ ਹੋਰ ਦੱਸ ਦਈਏ ਕਿ ਲੋਕਾਂ ਦਾ ਬੇੜਾ ਪਾਰ ਲਾਉਣ ਵਾਲੀ ਇਹ ਕਿਸ਼ਤੀ ਥਾਂ-ਥਾ ਤੋਂ ਟੁੱਟੀ ਹੋਈ ਹੈ।
ਜਿਸ ਕਾਰਨ ਹਰ ਸਮੇਂ ਲੋਕਾਂ ਵਿੱਚ ਡਰ ਬਣਿਆ ਰਹਿੰਦਾ ਹੈ ਕਿਉਕਿ ਹੁਣ ਤੱਕ ਕਈ ਹਾਦਸੇ ਹੋ ਵੀ ਚੁੱਕੇ ਹਨ। ਹਰ ਵਾਰ ਚੋਣਾਂ ਦੇ ਸਮੇਂ ਲੋਕਾਂ ਨੂੰ ਦਰਿਆ ਉਤੇ ਪੱਕੇ ਪੁਲ ਬਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਪਰ 71 ਸਾਲ ਹੋ ਗਏ ਕਿਸੇ ਵੀ ਸਿਆਸੀ ਪਾਰਟੀ ਤੇ ਸਰਾਕਰ ਨੇ ਇੰਨਾਂ ਲੋਕਾਂ ਨਾਲ ਅਪਣਾ ਵਾਅਦਾ ਨਹੀਂ ਨਿਭਾਇਆ ਲੋਕਾਂ ਦੀ ਪਰੇਸ਼ਾਨੀ ਤਾਂ ਤੁਸੀ ਸੁਣ ਲਈ ਹੁਣ ਹਲਕੇ ਦੀ ਵਿਧਾਇਕ ਸਾਹਬ ਦੇ ਵਿਚਾਰ ਵੀ ਸੁਣ ਲਓ
ਜਿਨਾਂ ਵੋਟਾਂ ਤੋਂ ਪਹਿਲਾ ਲੋਕਾਂ ਨਾਲ ਵਾਅਦਾ ਤਾਂ ਪੱਕੇ ਪੁਲ ਦਾ ਕੀਤਾ ਸੀ ਪਰ ਸਰਕਾਰ ਨੇ ਵੋਟਾਂ ਲੈਕੇ ਇਨ੍ਹਾਂ ਲੋਕਾਂ ਵਲ ਕੀਤੇ ਆਪਣੇ ਵਾਅਦੇ ਪੁਰ ਨਹੀਂ ਕੀਤੇ ਅਤੇ 71 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਜਿਸ ਦੌਰਾਨ ਕੀਨੇ ਲੋਕ ਆਪਣੀ ਜਾਨ ਖ਼ਤਰੇ 'ਚ ਪਾ ਚੁੱਕੇ ਹਨ ਅਤੇ ਕਿੰਨੇ ਹਾਦਸੇ ਵਾਪਰ ਚੁੱਕੇ ਹਨ ਪਾਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸੜਕ ਰਹੀ ਹੈ।